Home crime ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਇਆ ਸਰਚ ਅਭਿਆਨ

ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਇਆ ਸਰਚ ਅਭਿਆਨ

72
0

ਜਗਰਾਉਂ, 26 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ ਚਲਾਈ ਗਈ ਮੁਹਿੰਮ ਹੇਠ ਅੱਜ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਜਗਰਾਉ, ਰਾਏਕੋਟ ਅਤੇ ਦਾਖਾ ਸਬ ਡਵੀਜਨਾਂ ਵਿੱਚ ਨਸਿਆ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ  ਸਰਚਅਭਿਆਨ ਚਲਾਇਆਂ ਗਿਆ। ਡੀਐਸਪੀ ਸਤਵਿੰਦਰ ਵਿਰਕ ਸਿੰਘ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਇੰਦਰਜੀਤ ਸਿੰਘ ਰਾਹੀ ਸਿਟੀ ਜਗਰਾਉਂ ਦੇ ਮੁਹੱਲਾ ਮਾਈ ਜੀਨਾ, ਜੋਗੀਆਂ ਮੁਹੱਲਾ,ਅਤੇ ਗਾਂਧੀ ਨਗਰ ਅਤੇ ਮੁੱਖ ਅਫਸਰ ਥਾਣਾ ਸਿੱਧਵਾ ਬੇਟ ਰਾਹੀ ਪਿੰਡ ਮਲਸੀਹਾਂ ਬਾਜਣ, ਸਲੇਮਪੁਰਾ ਟਿੱਬਾ ਅਤੇ ਕੁੱਲ ਗਹਿਣਾ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਘਰਾਂ ਵਿੱਚ ਸਰਚ/ਤਲਾਸੀ ਮੁਹਿੰਮ ਚਲਾਈ ਗਈ।ਸਬ-ਡਵੀਜਨ, ਜਗਰਾਉ ਪੁਲਿਸ ਵੱਲੋ ਉਪਰੋਕਤ ਸਰਚ ਅਭਿਆਨ ਦੌਰਾਨ 15 ਬੋਤਲਾ ਨਜਾਇਜ ਸਰਾਬ ਬ੍ਰਾਮਦ ਹੋਈਆ ਹਨ।ਇਸ ਤੋਂ ਇਲਾਵਾ ਸਰਚ ਦੌਰਾਨ 08 ਸੱਕੀ ਵਿਅਕਤੀਆਂ, 10 ਮੋਬਾਇਲ ਫੋਨ ਅਤੇ 08 ਸੱਕੀ ਵਹੀਕਲਾਂ ਨੂੰ ਪੜਤਾਲ ਲਈ ਥਾਣੇ ਲਿਆਦੇ ਗਏ ਹਨ।

ਡੀਐਸਪੀ ਰਾਏਕੋਟ ਰਛਪਾਲ ਸਿੰਘ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਦਰ ਰਾਏਕੋਟ ਰਾਹੀ ਪਿੰਡ ਰਛੀਨ ਅਤੇ ਮੁੱਖ ਅਫਸਰ ਸਿਟੀ ਰਾਏਕੋਟ ਰਾਹੀ ਸਿਟੀ ਰਾਏਕੋਟ ਦੇ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਘਰਾਂ ਵਿੱਚ ਸਰਚ/ਤਲਾਸੀ ਮੁਹਿੰਮ ਚਲਾਈ ਗਈ।ਸਬ-ਡਵੀਜਨ, ਰਾਏਕੋਟ ਪੁਲਿਸ ਵੱਲੋਂ ਉਪਰੋਕਤ ਸਰਚ ਅਭਿਆਨ ਦੌਰਾਨ ਇੱਕ ਘਰੋ 39,960/- ਰੁਪਏ ਅਤੇ ਇੱਕ ਘਰ 05 ਲਾਇਟਰ ਬ੍ਰਾਮਦ ਕੀਤੇ ਹਨ।ਜਿਹਨਾਂ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਦਾਖਾ ਜਸਬਿੰਦਰ ਸਿੰਘ ਦੀ ਅਗਵਾਈ ਵਿੱਚ ਸਬ-ਡਵੀਜਨ ਦੀ ਪੁਲਿਸ ਰਾਹੀ ਥਾਣਾ ਦਾਖਾ ਦੇ ਏਰੀਏ ਪਿੰਡ ਮੰਡਿਆਣੀ, ਪੰਡੋਰੀ ਅਤੇ ਮੁੱਲਾਪੁਰ ਸਿਟੀ ਮੁਹੱਲੇ ਇੰਦਰਾ ਕਲੋਨੀ, ਮੁਹੱਲਾ ਪ੍ਰੇਮ ਨਗਰ ਵਿੱਚ ਸਰਚ ਅਪ੍ਰੇਸਨ ਦੌਰਾਨ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਘਰਾਂ ਵਿੱਚ ਸਰਚ/ਤਲਾਸੀ ਮੁਹਿੰਮ ਚਲਾਈ ਗਈ।ਸਬ-ਡਵੀਜਨ, ਦਾਖਾ ਪੁਲਿਸ ਵੱਲੋ ਉਪਰੋਕਤ ਸਰਚ ਅਭਿਆਨ ਦੌਰਾਨ 02 ਵਿਅਕਤੀਆਂ ਪਾਸੋ 200 ਨਸੀਲੀਆ ਗੋਲੀਆ, 01 ਮੋਟਰਸਾਇਕਲ ਅਤੇ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ, ਜਿਹਨਾਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ।ਇਸ ਤੋ ਇਲਾਵਾ ਸਰਚ ਦੌਰਾਨ 01 ਮੋਬਾਇਲ ਫੋਨ ਅਤੇ 01 ਸੱਕੀ ਮੋਟਰਸਾਇਕਲ ਨੂੰ ਪੜਤਾਲ ਲਈ ਥਾਣੇ ਲਿਆਦਾ ਗਿਆ ਹੈ।

LEAVE A REPLY

Please enter your comment!
Please enter your name here