ਜਲੰਧਰ 10 ਮਾਰਚ (ਬਿਊਰੋ)ਪੇ੍ਮਚੰਦ ਮਾਰਕੰਡਾ ਐੱਸਡੀ ਕਾਲਜ ਫਾਰ ਵਿਮਨ ਵਿਖੇ ਐੱਮਬੀਈਆਈ ਦੀਆਂ ਸਮੈਸਟਰ ਪਹਿਲੇ ਅਤੇ ਸਮੈਸਟਰ ਤੀਜੇ ਦੀਆਂ ਵਿਦਿਆਰਥਣਾਂ ਨੇ ਉੱਚ ਸਥਾਨ ਹਾਸਲ ਕਰਨ ਦੇ ਰਿਕਾਰਡ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਕਮਲਦੀਪ ਕੌਰ ਨੇ ਐੱਮਬੀਈਆਈਟੀ ਸਮੈਸਟਰ ਤੀਜੇ ‘ਚ 500 ‘ਚੋਂ 418 (83.6%) ਅੰਕ ਪ੍ਰਰਾਪਤ ਕਰ ਕੇ ਯੂਨੀਵਰਸਿਟੀ ‘ਚੋਂ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਜਸਲੀਨ 395 (79%) ਅੰਕ ਪ੍ਰਰਾਪਤ ਕਰ ਕੇ ਦੂਜੇ ਸਥਾਨ ‘ਤੇ ਰਹੀ। ਸਮੈਸਟਰ ਪਹਿਲੇ ਦੀ ਦੀਪਾਲੀ ਬਿਘਮਲ ਨੇ 500 ‘ਚੋਂ 441 (88.2%) ਅੰਕ ਪ੍ਰਰਾਪਤ ਕਰ ਕੇ ਯੂਨੀਵਰਸਿਟੀ ‘ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਅਤੇ ਕੋਮਲਨੀਲ 416 (83%) ਅੰਕ ਲੈ ਕੇ ਦੂਜੇ ਸਥਾਨ ‘ਤੇ ਰਹੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਪ੍ਰਰਾਪਤੀਆਂ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ, ਤਾਂ ਜੋ ਉਹ ਉੱਤਮਤਾ ਲਈ ਨਿਰੰਤਰ ਯਤਨ ਕਰਦੇ ਰਹਿਣ।