ਭਾਰਤ ਨੂੰ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਦੇ ਸੰਗਠਨ ਜੀ-20 ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਹੈ। ਜਿਸ ਨਾਲ ਭਾਰਤ ਦੁਨੀਆ ਦੀ ਅਗਵਾਈ ਕਰੇਗਾ। ਜੋ ਕਿ ਪੂਰੇ ਭਾਰਤ ਲਈ ਇਕ ਮਾਨ ਵਾਲੀ ਗੱਲ ਹੈ। ਇਸ ਸਮੇਂ ਇੰਟਰਨੈੱਟ ਰਾਹੀਂ ਪੂਰੀ ਦੁਨੀਆ ਇਕ ਹੋ ਗਈ ਹੈ। ਮੌਜੂਦਾ ਸਮੇਂ ਵਿਚ ਸਾਰੇ ਦੇਸ਼ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। ਜਿਸ ਕਾਰਨ ਲਗਭਗ ਸਾਰੇ ਦੇਸ਼ਾਂ ਵਿਚ ਘਰੇਲੂ ਯੁੱਧ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜਿਸ ਵਿਚ ਹਰੇਕ ਦੇਸ਼ ਦੂਸਰੇ ਤੇ ਆਤੰਕਵਾਦੀ ਗਤੀਵਿਧੀਆਂ, ਨਸ਼ੀਲੇ ਪਦਾਰਥਾਂ ਅਤੇ ਜਾਅਲੀ ਕਰੰਸੀ ਨੂੰ ਫੈਲਾਉਣ ਲਈ ਅਕਸਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾਂਦੀ ਹੈ। ਲਗਭਗ ਸਾਰੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਇੱਕ ਦੂਜੇ ਦੇ ਖਿਲਾਫ ਗੋਲੀਬਾਰੀ ਵੀ ਕੀਤੀ ਜਾਂਦੀ ਹੈ। ਜੇਕਰ ਦੁਨੀਆ ਇਸ ਦੌਰ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਤੋਂ ਵੱਡੀ ਪ੍ਰਾਪਤੀ ਹੋਰ ਕੋਈ ਨਹੀਂ ਹੋ ਸਕਦੀ। ਇਸ ਸਮੇਂ ਬਹੁਤੇ ਦੇਸ਼ਾਂ ਵਿਚ ਆਪਸੀ ਤੌਰ ਤੇ ਲੰਬੇ ਸਮੇਂ ਤੋਂ ਆਹਮੋ-ਸਾਹਮਣੇ ਯੁੱਧ ਦੀ ਸਥਿਤੀ ਬਣੀ ਹੋਈ ਹੈ। ਜਿਵੇਂ ਕਿ ਯੂਕਰੇਨ ਅਤੇ ਰੂਸ ਵਿਚ ਲੰਬੇ ਸਮੇਂ ਤੋਂ ਜੰਗ ਦੇ ਭਾਂਬੜ ਮੱਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ ਹਨ ਜੋ ਰੂਸ ਅਤੇ ਯੂਕਰੇਨ ਦੇ ਯੁੁੱਧ ਦਾ ਨਤੀਜਾ ਦੇਖਣ ਲਈ ਉਤਾਵਲੇ ਹਨ। ਉਸਤੋਂ ਬਾਅਦ ਹੋਰ ਦੇਸ਼ ਵੀ ਇਸੇ ਤਰ੍ਹਾਂ ਦੀ ਅੱਗ ਵਿਚ ਚੱਲਣ ਲਈ ਤਿਆਰ ਬੈਠੇ ਹਨ। ਇਸ ਸਮੇਂ ਸਾਰੇ ਦੇਸ਼ ਇਕ ਦੂਸਰੇ ਨਾਲ ਯੁੱਧ ਤੋਂ ਬਚਣ ਦੀਆਂ ਤਕਨੀਕਾਂ ਅਤੇ ਸੰਭਾਵਿਤ ਜੰਗ ਦੇ ਹਾਲਾਤਾਂ ਨਾਲ ਨਿਪਟਣ ਲਈ ਪਾਣੀ ਵਾਂਗ ਪੈਸਾ ਵਹਾ ਰਹੇ ਹਨ। ਜਿਸ ਕਾਰਨ ਦੇਸ਼ਾਂ ’ਚ ਪਰਮਾਣੂ ਹਥਿਆਰ ਬਣਾਉਣ ਦੀ ਦੌੜ ਲੱਗੀ ਹੋਈ ਹੈ। ਪ੍ਰਮਾਣੂ ਹਥਿਆਰ ਲਗਭਗ ਸਾਰੇ ਦੇਸ਼ਾਂ ਕੋਲ ਮੌਜੂਦ ਹਨ। ਇਸ ਤੋਂ ਵੀ ਹੋਰ ਵੀ ਖਤਰਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਜੈਵਿਕ ਹਥਿਆਰਾਂ ਨੇ ਪ੍ਰਮਾਣੂ ਹਥਿਆਰਾਂ ਨੂੰ ਪਛਾੜ ਦਿੱਤਾ ਹੈ। ਜੈਵਿਕ ਹਥਿਆਰਾਂ ਤੇ ਬਹੁਤੇ ਦੇਸ਼ ਕੰਮ ਕਰ ਰਹੇ ਹਨ। ਜੋਕਿ ਸਭ ਤੋਂ ਖ਼ਤਰਨਾਕ ਸਥਿਤੀ ਹੈ। ਹਾਲ ਹੀ ’ਚ ਕੋਰੋਨਾ ਮਹਾਮਾਰੀ ਨੂੰ ਇਸ ਜੈਵਿਕ ਹਥਿਆਰ ਦੀ ਮਿਸਾਲ ਮੰਨਿਆ ਜਾਂਦਾ ਹੈ। ਦੁਨੀਆ ਦੇ 20 ਵਿਕਸਤ ਦੇਸ਼ਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਦਾ ਝੰਡਾ ਬੁਲੰਦ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਸਾਰੀਆਂ ਗੱਲਾਂ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਇਸ ਲਈ ਭਾਰਤ ਦੀਆਂ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਵਿਰੋਧੀ ਪਾਰਟੀਆਂ ਨੂੰ ਵੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਕੰਮ ’ਚ ਸਰਕਾਰ ਦੇ ਨਾਲ ਖੜ੍ਹਨਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਨਰਿੰਦਰ ਮੋਦੀ ਦਾ ਹੀ ਕੰਮ ਨਹੀਂ ਹੈ ਬਲਕਿ ਭਾਰਤ ਦਾ ਝੰਡਾ ਦੁਨੀਆਂ ਤੇ ਬੁਲੰਦ ਕਰਨ ਦਾ ਮਾਮਲਾ ਹੈ। ਭਾਰਤ ਨੂੰ ਸ਼ਾਂਤੀ ਦਾ ਦੂਤ ਬਣਾ ਕੇ ਦੁਨੀਆ ਵਿੱਚ ਸ਼ਾਂਤੀ ਅਤੇ ਵਿਕਾਸ ਦੇ ਰਸਤੇ ਤੇ ਤੋਰਨ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਮਸਲਿਆਂ ਨਾਲ ਨਿਪਟਣਾ ਪਏਗਾ ਜਿਸ ਵਿਚ ਜੋ ਦੇਸ਼ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਹਨ, ਉਨਵਾਂ ਸਾਰਿਆਂ ਨੂੰ ਇਕ ਟੇਬਲ ਤੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦੀ ਪਹਿਲਕਦਮੀ ਹੋਣੀ ਚਾਹੀਦੀ ਹੈ। ਜੇਕਰ ਸਾਰੇ ਦੇਸ਼ ਆਪਣੇ ਮੁੱਦਿਆਂ ਨੂੰ ਲੈ ਕੇ ਇਕ ਮੰਚ ’ਤੇ ਇਕੱਠੇ ਹੋ ਜਾਣ ਅਤੇ ਗੱਲਬਾਤ ਚੱਲੇ ਤਾਂ ਕੋਈ ਹੱਲ ਵੀ ਕੱਢਿਆ ਜਾ ਸਕਦਾ ਹੈ। ਇਸ ਸਮੇਂ ਸਭ ਤੋਂ ਪਹਿਲਾਂ ਯੂਕਰੇਨ ਅਤੇ ਰੂਸ ਵਿੱਚ ਹੋ ਰਹੀ ਜੰਗ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜੇਕਰ ਦੋਵਾਂ ਦੇਸ਼ਾਂ ਵਿੱਚ ਜੰਗਬੰਦੀ ਹੁੰਦੀ ਹੈ ਤਾਂ ਉਸ ਵਿੱਚ ਪੂਰੀ ਦੁਨੀਆ ਦਾ ਭਲਾ ਹੁੰਦਾ ਹੈ ਅਤੇ ਬਾਕੀ ਵੱਡੇ ਦੇਸ਼ ਛੋਟੇ ਮੁਲਕਾਂ ਉੱਤੇ ਕਬਜ਼ਾ ਕਰਨ ਲਈ ਸੋਚ ਰੱਖਦੇ ਹਨ ਉਨ੍ਹਾਂ ਲਈ ਵੀ ਵੱਡਾ ਸਬਕ ਹੋਵੇਗੀ। ਯੂਕਰੇਨ ਅਤੇ ਰੂਸ ਵਿਚਾਲੇ ਜੰਗਬੰਦੀ ਕਰਵਾਉਣ ਲਈ ਕੰਮ ਕਰਨ ਦੇ ਨਾਲ ਹੀ ਸਾਰੇ ਦੇਸ਼ਾਂ ਵਿਚ ਇਕ ਦੂਜੇ ਦੇ ਦੇਸ਼ ਵਿਚ ਸ਼ਾਂਤੀ ਭੰਗ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਰੋਕਣਾ ਜ਼ਰੂਰੀ ਹੈ। ਜਿਵੇਂ ਇੱਕ ਦੂਜੇ ਦੇਸ਼ ਦੀ ਜਾਅਲੀ ਕਰੰਸੀ ਨੂ, ਨਸ਼ਾ, ਨਜਾਇਜ਼ ਹਥਿਆਰ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਤੇ ਪੂਰਣ ਰੋਕ ਲੱਗਣੀ ਚਾਹੀਦੀ ਹੈ ਤਾਂ ਹੀ ਹਰ ਦੇਸ਼ ਆਪਣੇ ਦੇਸ਼ ਦੇ ਨਾਗਰਿਕਾਂ ਦੀ ਬਿਹਤਰੀ ਵੱਲ ਧਿਆਨ ਦੇ ਕੇ ਕੰਮ ਕਰ ਸਕਣਗੇ। ਇਲ ਨਾਲ ਹੀ ਇਕ ਦੁਨੀਆ, ਇੱਕ ਪਰਿਵਾਰ , ਇੱਕ ਭਵਿੱਖ ਦਾ ਏਜੰਡਾ ਸਫਲ ਹੋ ਸਕੇਗਾ।
ਹਰਵਿੰਦਰ ਸਿੰਘ ਸੱਗੂ ।