ਜਗਰਾਓਂ, 3 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਰਾਣੀ ਰੰਜਿਸ਼ ਕਾਰਨ ਘਏਰ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ 6 ਵਿਅਕਤੀਆਂ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ। ਏ ਐਸ ਆਈ ਜਰਨੈਲ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਵਾਸੀ ਪਿੰਡ ਡੱਲਾ ਨੇ ਦਿਤੀ ਦਰਖਾਸਤ ਵਿਚ ਦੋਸ਼ ਲਗਾਇਆ ਕਿ ਉਹ ਆਪਣੇ ਦੋਸਤ ਹਰਦੀਪ ਸਿੰਘ ਨਾਲ ਸਕੂਟਰੀ ਪਰ ਸਵਾਰ ਹੋ ਕਿ ਆਪਣੇ ਨਿੱਜੀ ਕੰਮ ਕਾਰ ਲਈ ਜਗਰਾਉ ਸ਼ਹਿਰ ਆਏ ਸੀ। ਜਦੋਂ ਅਸੀਂ ਕਮਲ ਚੌਕ ਨੇੜੇ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਬਚੀ ਨਿਵਾਸੀ ਜਗਰਾਓਂ ਖੜਾ ਸੀ। ਜਿਸ ਦੇ ਲਾਗੇ ਤੋਂ ਮੈਂ ਨਿਕਲਣ ਲੱਗਾ ਤਾਂ ਇਕਦਮ ਬੱਚੀ ਜਗਰਾਉਂ ਨੇ ਮੈਨੂੰ ਅਵਾਜ ਮਾਰੀ ਅਤੇ ਇੱਕ ਦਮ ਭੱਜ ਕੇ ਅੱਗੇ ਆ ਕੇ ਘੇਰ ਲਿਆ ਤੇ ਮੰਨੂੰ ਕਹਿਣ ਲੱਗਾ ਕਿ ਤੂੰ ਮੇਰਾ ਤਿੰਨ ਸਾਲ ਪਹਿਲਾਂ ਧੱਕੇ ਨਾਲ ਮੇਰਾ ਰਾਜੀਨਾਮਾ ਕਰਵਾਇਆ ਸੀ। ਉਹ ਮੈਨੂੰ ਗਾਲੀ ਗਲੋਚ ਕਰਨ ਲੱਗ ਪਿਆ। ਜਦੋਂ ਮੈਂ ਉਸਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਮੌਕੇ ਤੇ ਬਚੀ ਦੇ ਸਾਥੀ ਕਮਲਪ੍ਰੀਤ ਸਿੰਘ ਵਾਸੀ ਜਗਰਾਓਂ, ਜਗਦੀਪ ਸਿੰਘ ਵਾਸੀ ਡੱਲਾ, ਵਿਜੇ, ਪਿ੍ਰੰਸ ਵਾਸੀ ਜਗਰਾਓਂ ਅਤੇ ਜਸਪ੍ਰੀਤ ਕੌਰ ਵਾਸੀ ਜਗਰਾਓਂ ਆ ਗਏ। ਜਿਨਾ ਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਤਨੇ ਵਿੱਚ ਜਸਪ੍ਰੀਤ ਕੌਰ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਇਹ ਬਚ ਕੇ ਸੁੱਕਾ ਨਹੀਂ ਜਣਾ ਚਾਹੀਦਾ। ਉਸ ਉਪਰੰਤ ਇਨ੍ਹਾਂ ਸਾਰਿਆਂ ਨੇ ਮੇਰੀ ਬੁਰੀ ਤਰ੍ਹਾਂ ਨਾਲ ਮਾਰ ਦੇਣ ਦੇ ਇਰਾਦੇ ਨਾਲ ਕੁੱਟ ਮਾਰ ਕੀਤੀ। ਜਿਸ ਕਾਰਨ ਮੈਂ ਥੱਲੇ ਡਿੱਗ ਪਿਆ। ਮੇਰੇ ਹੇਠਾਂ ਡਿੱਗੇ ਪਏ ਦੇ ਵੀ ਇਨ੍ਹਾਂ ਵਲੋਂ ਹਥਿਆਰਾਂ ਨਾਲ ਹਮਲਾ ਜਾਰੀ ਰੱਖਿਆ। ਮੇਰੇ ਵਲੋਂ ਸ਼ੋਰ ਮਚਾਉਣ ਤੇ ਲੋਕਾਂ ਦਾ ਇਕੱਠ ਹੁੰਦਾ ਦੇਖ ਇਹ ਆਪਣੇ ਹਥਿਆਰਾ ਸਮੇਂਤ ਫਰਾਰ ਹੋ ਗਏ। ਜਗਦੀਪ ਸਿੰਘ ਦੇ ਬਿਆਨਾ ਤੇ ਬਚੀ, ਕਮਲਪ੍ਰੀਤ, ਪਿ੍ਰੰਸ, ਵਿਜੇ , ਜਸਪ੍ਰੀਤ ਕੌਰ ਨਿਵਾਸੀ ਜਗਰਾਓਂ ਅਤੇ ਜਗਦੀਪ ਸਿੰਘ ਨਿਵਾਸੀ ਪਿੰਡ ਡੱਲਾ ਖਿਲਾਫ ਧਾਰਾ 308 ਸਮੇਤ ਹੋਰ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ।