ਲੁਧਿਆਣਾ, 8 ਦਸੰਬਰ ( ਮੋਹਿਤ ਜੈਨ) – ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਸੀ.ਆਈ.ਐਸ.ਐਫ. (ਕਾਂਸਟੇਬਲ/ਟਰੇਡਜ ਮੈਨ) ਦੀ ਭਰਤੀ ਲਈ ਮੁਫਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ।ਇਸ ਸਬੰਧੀ ਸੀ-ਪਾਈਟ ਕੈਂਪ ਇੰਚਾਰਜ਼ ਸ੍ਰੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਅਸਲ ਸਰਟੀਫਿਕੇਟ ਅਤੇ ਆਨਲਾਈਨ ਅਪਲਾਈ ਕਰਨ ਦਾ ਸਬੂਤ ਨਾਲ ਲੈ ਕੇ ਸਕਰੀਨਿੰਗ ਅਤੇ ਟਰਾਇਲ ਲਈ ਕੈਂਪ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 18 ਤੋਂ 23 ਸਾਲ, ਕੱਦ 170 ਸੈਟੀਮੀਟਰ, ਛਾਤੀ 80 ਤੋਂ 85 ਸੈਟੀਮੀਟਰ ਅਤੇੇ ਵਿਦਿਅਕ ਯੋਗਤਾ 10ਵੀਂ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ ਅਤੇ ਖਾਣਾ ਬਿਲਕੁੱਲ ਮੁਫਤ ਦਿੱਤਾ ਜਾਵੇਗਾ। ਸਕਰੀਨਿੰਗ ਅਤੇ ਟਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਵਾਸਤੇ 81988-00853 ਅਤੇ 99143-69376 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Home ਨੌਕਰੀ ਨੌਜਵਾਨਾਂ ਨੂੰ ਸੀ.ਆਈ.ਐਸ.ਐਫ. (ਕਾਂਸਟੇਬਲ/ਟਰੇਡਜਮੈਨ) ਦੀ ਭਰਤੀ ਲਈ ਸੀ-ਪਾਈਟ ਕੇਂਦਰ ਲੁਧਿਆਣਾ ਵੱਲੋਂ ਮੁਫਤ...