ਜਗਰਾਓਂ, 26 ਅਗਸਤ ( ਹਰਪ੍ਰੀਤ ਸਿੰਘ ਸੱਗੂ)-ਲਾਇਨ ਕਲੱਬ ਜਗਰਾਓਂ ਮੇਨ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਅਗਵਾੜ ਡਾਲਾ ਜਗਰਾਓਂ ਵਲੋਂ ਇਕ ਆਰ. ਓ. ਸਿਸਟਮ ਲਗਵਾਉਣ ਦੀ ਬੇਨਤੀ ਆਈ ਸੀ, ਕਿਉਂਕਿ ਸਕੂਲ ਵਿਖੇ ਸਾਫ਼ ਪੀਣ ਵਾਲੇ ਪਾਣੀ ਦੀ ਬਹੁਤ ਜਿਆਦਾ ਕਿੱਲਤ ਹੈ। ਕਈ ਬਾਰ ਬੱਚੇ ਬੀਮਾਰ ਹੋ ਜਾਂਦੇ ਹਨ। ਸਕੂਲ ਦੇ ਵਿਦਿਆਰਥੀਆਂ ਦੀ ਜ਼ਰੂਰਤ ਅਨੁਸਾਰ ਅੱਜ ਲਾਇਨ ਕਲੱਬ ਜਗਰਾਓਂ ਮੇਨ ਵਲੋ, ਆਲ ਫਰੈਡਜ਼ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਦੇ ਸਹਿਯੋਗ ਨਾਲ ਆਰ. ਓ. ਸਿਸਟਮ ਸਰਕਾਰੀ ਪ੍ਰਾਇਮਰੀ ਸਕੂਲ, ਅਗਵਾੜ ਡਾਲਾ, ਜਗਰਾਓਂ ਨੂੰ ਭੇਟ ਕੀਤਾ ਗਿਆ। ਇਸ ਕਾਰਜ ਦੀ ਸਾਰੀ ਸੇਵਾ ਸ਼ਾਨ ਸਿੰਘ ਉੱਪਲ ਪੜ੍ਹਪੋਤਰਾ ਡਾਕਟਰ ਇੰਦਰ ਸਿੰਘ ਉੱਪਲ (ਯੂ. ਐਸ. ਏ.), ਪਿੰਡ ਕੋਠੇ ਪੋਨੇ ਵਾਲੇ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਜਿੰਦਰ ਸਿੰਘ ਢਿੱਲੋਂ, ਡਿਪਟੀ ਡਿਸਟ੍ਰਿਕ ਗਵਰਨਰ ਸੈਕਟਰੀ ਐਮਜੇਐਫ ਲਾਇਨ ਦਵਿੰਦਰ ਸਿੰਘ ਤੂਰ, ਸਰਦਾਰ ਹਰਪਾਲ ਸਿੰਘ ਉੱਪਲ, ਲਾਇਨ ਇੰਦਰਪਾਲ ਸਿੰਘ ਢਿੱਲੋ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਭਾਰਤ ਭੂਸ਼ਣ ਬਾਂਸਲ ਹਾਜ਼ਿਰ ਸਨ।