Home Uncategorized ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ ਲੱਕੀ ਮਹਿਮਾ ਸਿੰਘ ਵਾਲਾ ਦਾ...

ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ ਲੱਕੀ ਮਹਿਮਾ ਸਿੰਘ ਵਾਲਾ ਦਾ ਦਿਹਾਂਤ

55
0

ਜੋਧਾਂ,10 ਦਸੰਬਰ ( ਵਿਕਾਸ ਮਠਾੜੂ)-ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ ਲੱਕੀ ਮਹਿਮਾ ਸਿੰਘ ਵਾਲਾ ਜੋ ਕਿ ਕੁਝ ਦਿਨ ਪਹਿਲਾ ਇਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਉਹ  8 ਤੇ 9 ਦਸੰਬਰ ਦੀ ਦਰਿਮਾਨੀ ਰਾਤ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ, ਰਿਸ਼ਤੇਦਾਰਾਂ, ਮਿੱਤਰਾਂ ਨੂੰ ਘਾਟਾ ਪਿਆ ਹੈ, ਉੱਥੇ ਉਹਨਾ ਦੇ ਜਾਣ ਨਾਲ ਜਮਹੂਰੀ ਕਿਸਾਨ ਸਭਾ ਅਤੇ ਸੰਘਰਸ਼ੀਲ ਲੋਕਾ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾ ਅਤੇ ਉਹਨਾ ਦੇ ਪਰਿਵਾਰ  ਵੱਲੋਂ ਪਿਛਲੇ ਸਮੇ ਵਿੱਚ ਚੱਲੇ ਕਿਸਾਨਾਂ ਮਜ਼ਦੂਰਾਂ ਦੇ ਹੱਕੀ ਘੋਲ ਵਿੱਚ ਵੱਡਾ ਯੋਗਦਾਨ ਪਾਇਆ ਗਿਆ। ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਸਾਹਮਣੇ ਲੱਗੇ ਪੱਕੇ ਮੋਰਚੇ ਦੀ ਟੀਮ ਦਾ ਉਹ ਹਿੱਸਾ ਸਨ। ਉਹਨਾ ਵੱਲੋਂ ਇਸ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਉਹਨਾ ਦੇ ਅੰਤਿਮ ਸਰਕਾਰ ਮੌਕੇ ਇਲਾਕੇ ਤੇ ਨਗਰ ਨਿਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਨੇ ਉਹਨਾ ਦੀ ਦੇਹ ਤੇ ਕਿਸਾਨ ਸਭਾ ਦਾ ਝੰਡਾ ਪਾਕੇ ਸਿਜਦਾ ਕੀਤਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਡਾ. ਪ੍ਰਦੀਪ ਜੋਧਾਂ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ਼, ਸਰਪੰਚ ਲਛਮਣ ਸਿੰਘ ਮਹਿਮਾ ਸਿੰਘ ਵਾਲਾ, ਵਰਿੰਦਰ ਸਿੰਘ ਢਿੱਲੋ, ਗੁਲਜ਼ਾਰ ਸਿੰਘ ਜੜਤੌਲੀ, ਮੋਹਣਜੀਤ ਸਿੰਘ, ਨੱਛਤਰ ਸਿੰਘ, ਹਰਦਿਆਲ ਸਿੰਘ ਕਿਲ੍ਹਾ ਰਾਏਪੁਰ, ਗੁਰਜੀਤ ਸਿੰਘ ਪੰਮੀ, ਬਲਜਿੰਦਰ ਸਿੰਘ, ਸੁਖਦੇਵ ਸਿੰਘ ਭੋਮਾ, ਧਰਮਿੰਦਰ ਸਿੰਘ (ਸਾਰੇ ਪਿੰਡ ਘੁੰਗਰਾਣਾ) ਬਲਜੀਤ ਸਿੰਘ ਸਾਇਆ, ਆਦਿ ਹਾਜ਼ਰ ਸਨ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਅਜਨਾਲਾ ਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਵੱਲੋਂ ਉਹਨਾ ਦੇ ਵਿਛੋੜੇ ਤੇ ਪਰਿਵਾਰ ਨਾਲ ਗਹਿਰੀ ਹਮਦਰਦੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਰਬਜੀਤ ਸਿੰਘ ਲੱਕੀ ਦੇ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਮਿਤੀ 18 ਦਸੰਬਰ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਮਹਿਮਾ ਸਿੰਘ ਵਾਲਾ ਜਿਲ੍ਹਾ ਲੁਧਿਆਣਾ ਵਿਖੇ ਪਵੇਗਾ।

LEAVE A REPLY

Please enter your comment!
Please enter your name here