ਜਗਰਾਓਂ, 15 ਦਸੰਬਰ ( ਬੌਬੀ ਸਹਿਜਲ )-ਯੂਰੋ ਕਿਡਜ ਪਲੇਅ ਵੇ ਸਕੂਲ ਵਿਚ ਕ੍ਰਿਸਮਿਸ ਦਾ ਤਿਉਹਾਰ ਉਤਸਾਹ ਨਾਲ ਮਨਾਇਆ ਗਿਆ। ਵੀਰਵਾਰ ਨੂੰ ਸਕੂਲ ਪ੍ਰਬੰਧਕਾਂ ਵਲੋਂ ਸਪੈਸ਼ਲ ਤੌਰ ਤੇ ਬਣਾਈ ਗਈ ਲਾਲ ਰੰਗ ਦੀ ਵੇਸਭੂਸ਼ਾ ਵਿਚ ਸਜੇ ਸੇਂਟਾ ਕਲਾਜਜ ਨੇ ਬੱਚਿਆਂ ਨੂੰ ਟਾਫੀਆੰ, ਅਤੇ ਹੋਰ ਸਾਮਾਨ ਗਿਫਟ ਵਜੋਂ ਵੰਡਿਆ। ਇਸ ਮੌਕੇ ਸੇਂਟਾ ਕਲਾਜ ਵਲੋਂ ਛੋਟੇ- ਛੋਟੇ ਬੱਚੇ ਨੂੰ ਸੰਗੀਤਕ ਖੇਡਾਂ ਵੀ ਖਿਡਾਈਆਂ ਗਈਆਂ। ਸਕੂਲ ਦੇ ਡਾਇਰੈਕਟਰ ਸਵਨੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਅਤੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਲਾਲ ਰੰਗ ਦਾ ਪਹਿਰਾਵਾ ਪਹਿਨੋ ਬੱਚਿਆਂ ਨੇ ਜਿੰਗਲ ਬੈੱਲ ਆਦਿ ਗੀਤ ਗਾਏ ਅਤੇ ਸੈਂਟਾ ਕਲਾਜ਼ ਦੀਆਂ ਆਕਰਸ਼ਕ ਤਸਵੀਰਾਂ ਬਣਾਈਆਂ ਅਤੇ ਕ੍ਰਿਸਮਿਸ ਟ੍ਰੀ ਸਜਾਇਆ। ਇਸ ਮੌਕੇ ਪ੍ਰਿੰਸੀਪਲ ਗੁਰਜੀਤ ਕੌਰ, ਸੈਂਟਰ ਹੈਡੇ ਜਸਮੀਤ ਕੌਰ, ਸ਼ਿਵਾਗੀ, ਰਵਿੰਦਰ ਕੌਰ, ਰੂਬਲ ਅਤੇ ਰੋਜ਼ੀ ਮੈਡਮ ਨੇ ਵਿਦਿਆਰਥੀਆਂ ਨੂੰ ਦਿੱਤਾ ਕਿਸ਼ਮਿਸ਼ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਅਤੇ ਾਸੰਤਾ ਕਲਾਜ ਨਾਲ ਫੋਟੋ ਸੈਸ਼ਨ ਵੀ ਕਰਵਾਇਆ।
