ਮੋਗਾ, 15 ਦਸੰਬਰ ( ਕੁਲਵਿੰਦਰ ਸਿੰਘ) – ਨਿਸ਼ਕਾਮ ਸੇਵਾ ਭਾਵ (ਰਜਿ.) ਸੰਸਥਾ ਮੋਗਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553 ਵੇਂ ਆਗਮਨ ਪੁਰਬ ਦੇ ਸਬੰਧ ਵਿੱਚ 553 ਕੋਟੀਆਂ, ਜੈਕਟਾਂ ਅਤੇ 20 ਵਾਂ ਰਾਸ਼ਨ ਵੰਡ ਸਮਾਰੋਹ ਮਾਘੀ ਪੈਲੇਸ ਜੀ. ਟੀ. ਰੋਡ ਮੋਗਾ ਵਿੱਚ ਕੀਤਾ ਗਿਆ ਅਤੇ ਜਿਸ ਵਿੱਚ ਮੁੱਖ ਮਹਿਮਾਨ ਇੰਦਰਪਾਲ ਸਿੰਘ ਬੱਬੀ ਮਸ਼ਹੂਰ ਕਾਰੋਬਾਰੀ ਤੇ ਸਮਾਜ ਸੇਵੀ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਅਸ਼ਵਨੀ ਮਜੀਠੀਆ , ਡਾ. ਸੀਮਾਂਤ ਗਰਗ ਅਤੇ ਦਵਿੰਦਰਪਾਲ ਸਿੰਘ ਰਿੰਪੀ ਸਨ | ਐੱਨ. ਆਰ. ਆਈ ਮਹਿਮਾਨ ਦਲਜੀਤ ਸਿੰਘ ਗੈਦੂ ਅਤੇ ਸ. ਗੁਰਬਚਨ ਸਿੰਘ ਚਿੰਤਕ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਬੋਧਰਾਜ ਮਜੀਠੀਆ ਜੀ ਨੇ ਕੀਤੀ | ਜਨਰਲ ਸਕੱਤਰ ਸ. ਚਰਨਜੀਤ ਸਿੰਘ ਝੰਡੇਆਣਾ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਰਿੰਸੀਪਲ ਰਣਜੀਤ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਗੁਰੂ ਨਾਨਕ ਦੇਵ ਜੀ ਨੇ ਸਭਨਾ ਨੂੰ 13-13 ਤੋਲਦੇ ਹੋਏ ਉਪਦੇਸ਼ ਦਿੱਤਾ ਉਸ ਤਰਾਂ ਹੀ ਇਹ ਸੰਸਥਾ ਸੇਵਾ ਕਰ ਰਹੀ ਹੈ | ਡਾ. ਸੀਮਾਂਤ ਗਰਗ ਅਤੇ ਸ. ਦਵਿੰਦਰਪਾਲ ਰਿੰਪੀ ਜੀ ਨੇ ਕਿਹਾ ਕਿ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ | ਜਿਸ ਲਈ ਸੰਸਥਾ ਦੇ ਸੰਸਥਾਪਕ ਡਾ. ਮੁਕੇਸ਼ ਕੋਚਰ ਅਤੇ ਓਹਨਾ ਦੇ ਸਹਿਯੋਗੀ ਵਧਾਈ ਦੇ ਪਾਤਰ ਹਨ | ਉਘੇ ਸਮਾਜ ਸੇਵੀ ਅਤੇ ਐੱਨ ਆਰ ਆਈ ਦਲਜੀਤ ਸਿੰਘ ਗੈਦੂ ਨੇ ਕਿਹਾ ਕਿ ਇਸ ਸੰਸਥਾ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ | ਮੁਖ ਮਹਿਮਾਨ ਇੰਦਰਪਾਲ ਸਿੰਘ ਬੱਬੀ ਨੇ ਸੰਸਥਾ ਨੂੰ 51000 ਰੁ. , ਐਡਵੋਕੇਟ ਅਸ਼ਵਨੀ ਮਜੀਠੀਆ ਨੇ 21000 ਰੁ. , ਗੁਰਬਚਨ ਸਿੰਘ ਚਿੰਤਕ 20000 ਰੁ., ਦਲਜੀਤ ਸਿੰਘ ਗੈਦੂ 11000 ਰੁ. , ਦਵਿੰਦਰਪਾਲ ਰਿੰਪੀ 5000 ਰੁ.ਦੀ ਰਾਸ਼ੀ ਦਾਨ ਦੇ ਰੂਪ ਵਿੱਚ ਦੇ ਕੇ ਸੰਸਥਾ ਦੇ ਮੈਂਬਰਾਂ ਦਾ ਹੋਰ ਸੇਵਾਵਾਂ ਕਰਨ ਲਈ ਉਤਸ਼ਾਹ ਵਧਾਇਆ | ਸੰਸਥਾ ਦੇ ਪ੍ਰਧਾਨ ਬੋਧਰਾਜ ਮਜੀਠੀਆ ਨੇ ਕਿਹਾ ਕਿ ਜਿਸ ਤਰਾਂ ਨਿਊਰੋਥੈਰੇਪੀ ਪਿੱਛਲੇ 20 ਸਾਲਾਂ ਤੋਂ ਸੇਵਾ ਕਰ ਰਹੀ ਹੈ ਉਸੇ ਤਰਾਂ ਆਯੂਰਵੈਦਿਕ ਡਿਸਪੈਂਸਰੀ ਦਾ ਨਿਰਮਾਣ ਜਲਦੀ ਹੀ ਕੀਤਾ ਜਾਵੇਗਾ | ਆਖੀਰ ਵਿੱਚ ਸੰਸਥਾ ਦੇ ਉੱਪ ਪ੍ਰਧਾਨ ਸ਼ੁਭਾਸ਼ ਗਰੋਵਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ | ਇਸ ਸਮੇ ਪ੍ਰੋਜੈਕਟ ਇੰਚਾਰਜ ਮਨਜੀਤ ਕਾਂਸਲ, ਮੈਡਮ ਜੱਸ ਢਿੱਲੋਂ , ਜਸਵਿੰਦਰ ਖੋਸਾ ਉਘੇ ਪ੍ਰਮੋਟਰ ,ਹਾਰਮਿਲਾਪ ਗਿੱਲ ਗੁਘੇ ਗਇਕ , ਨਵਨੀਤ ਢੰਡ, ਕੈਸ਼ੀਅਰ ਜਸਪਾਲ ਸਿੰਘ ਮੋਗਾ , ਭੁਪਿੰਦਰ ਸਿੰਘ , ਰਿਸਾਲ ਸਿੰਘ, ਪ੍ਰਸ਼ੋਤਮ ਲੂਬਾ , ਜਗਰਾਜ ਸਿੰਘ ਕਲਸੀ , ਜਸਵੰਤ ਸਿੰਘ ਰਾਜਪੂਤ ,ਕੌਂਸਲਰ ਰਾਕੇਸ਼ ਬਜਾਜ ਕਾਲਾ, ਕੌਂਸਲਰ ਗੋਵਰਧਨ ਪੋਪਲੀ, ਜਤਿੰਦਰ ਸਿੰਘ ਨਾਰੰਗ , ਰਣਜੀਤ ਸਿੰਘ ਭਾਊ , ਜਸਵੰਤ ਸਿੰਘ ਪ੍ਰਧਾਨ , ਮਲਕੀਤ ਸਿੰਘ ਖੋਸਾ , ਚਮਕੌਰ ਸਿੰਘ , ਗੁਰਚਰਨ ਸਿੰਘ , ਐਡਵੋਕੇਟ ਅਜੀਤਪਾਲ ਸਿੰਘ , ਡਾ. ਵਿਨੋਦ ਪਹੂਜਾ , ਗੁਰਮਿੰਦਰ ਬਬਲੂ , ਮਨੋਜ ਅਰੋੜਾ , ਜਤਿੰਦਰ ਬੇਦੀ , ਪ੍ਰਿੰਸੀਪਲ ਅਨੀਤਾ ਸਿੰਗਲਾ , ਮੈਡਮ ਸੁਮਨ ਮਲਹੋਤਰਾ ਆਦਿ ਹਾਜਰ ਸਨ
