Home Punjab ਪੈਨਸ਼ਨਰਾਂ ਵਲੋਂ. ਪੈਨਸ਼ਨਰ ਭਵਨ ਮਿੰਨੀ ਸਕਤਰੇਤ ਵਿਖੇ ਚੇਤਨਾ ਕਨਵੈਂਸ਼ਨ

ਪੈਨਸ਼ਨਰਾਂ ਵਲੋਂ. ਪੈਨਸ਼ਨਰ ਭਵਨ ਮਿੰਨੀ ਸਕਤਰੇਤ ਵਿਖੇ ਚੇਤਨਾ ਕਨਵੈਂਸ਼ਨ

32
0


ਲੁਧਿਆਣਾ 24 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਪੈਨਸ਼ਨਰ ਭਵਨ ਮਿੰਨੀ ਸਕਤਰੇਤ ਲੁਧਿਆਣਾ ਵਲੋਂ ਲੋਕ ਸਭਾ ਚੋਣਾਂ ਨੂੰ ਮੁਖ ਰੱਖਦੇ ਹੋਏ ਪੈਨਸ਼ਨਰ ਚੇਤਨਾ ਕਨਵੈਂਸ਼ਨ ਸ਼੍ਰੀ ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਕੀਤੀ ਗਈ ਜਿਸ ਵਿਚ ਵਡੀ ਗਿਣਤੀ ਵਿਚ ਪੈਨਸ਼ਨਰ ਭਵਨ ਨਾਲ ਜੁੜੀਆਂ ਹੋਈਆਂ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਅਤੇ ਨਾਲ ਹੀ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਸਾਹਿਬਾਨ ਸ਼ਾਮਲ ਹੋਏ। ਕਨਵੈਂਸ਼ਨ ਵਿਚ ਹਾਜਰ ਹੋਏ ਪੈਨਸ਼ਨਰ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੀ ਪੈਨਸ਼ਨਰ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੀ ਕਰੜੇ ਸ਼ਬਦਾਂ ਵਿਚ ਨਖੇਧੀ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਦੌਰਾਨ ਪੈਨਸ਼ਨਰਾਂ ਦੀ ਇਕ ਵੀ ਮੰਗ ਪੂਰੀ ਨਹੀ ਕੀਤੀ ਗਈ ਹੈ, ਜਿਸ ਕਾਰਨ ਪੈਨਸ਼ਨਰਾਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਨਵੈਂਸ਼ਨ ਵਿਚ ਸ਼ਾਮਲ ਸਾਰੇ ਆਗੂਆਂ ਨੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਦੇ ਮੁਖ ਮੰਤਰੀ ਵਲੋਂ ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਨਾਲ ਤਿੰਨ ਵਾਰ ਮੀਟਿੰਗਾ ਦਾ ਸਮਾਂ ਫਿਕਸ ਕਰਕੇ ਮੀਟਿੰਗਾ ਹੀ ਨਹੀ ਕੀਤੀਆਂ ਗਈਆਂ ਹਨ ਜਿਸ ਕਾਰਨ ਪੈਨਸ਼ਨਰ ਆਪਣੀ ਨਰਾਜ਼ਗੀ ਅਤੇ ਗੁੱਸਾ ਵੋਟਾਂ ਸਮੇਂ ਜਾਹਿਰ ਕਰਨਗੇ।ਅੱਜ ਦੀ ਕਨਵੈਂਸ਼ਨ ਵਿਚ ਵੱਖ ਵੱਖ ਜਥੇਬੰਦੀਆ ਦੇ ਆਗੂਆਂ ਵਲੋਂ ਆਪਣੇ ਸੰਬੋਧਨ ਵਿਚ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੈਨਸ਼ਨਰਾਂ/ਮੁਲਾਜ਼ਮਾਂ ਵਲੋਂ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜਤਾਇਆ ਗਿਆ ਸੀ ਪਰ ਸਰਕਾਰ ਬਣਨ ਤੇ ਪੈਨਸ਼ਨਰਾਂ /ਮੁਲਾਜਮਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।ਅਜ ਦੀ ਚੇਤਨਾ ਕਨਵੈਂਸ਼ਨ ਨੂੰ ਸਰਵ ਗੁਰਮੇਲ ਸਿੰਘ ਮੈਲਡੇ,ਸੁਸ਼ੀਲ ਕੁਮਾਰ, ਡਾ. ਮਹਿੰਦਰ ਕੁਮਾਰ ਸਾਰਦਾ, ਹਰਜੀਤ ਸਿੰਘ ਗਰੇਵਾਲ,ਮੇਜਰ ਸਿੰਘ ਨੱਤ ,ਨਿਰਮਲ ਸਿੰਘ ਲਲਤੋਂ,ਗੁਰਚਰਨ ਸਿੰਘ ਦੁੱਗਾ, ਕੇਵਲ ਸਿੰਘ ਬਨਵੈਤ, ਚਰਨ ਸਿੰਘ ਸਰਾਭਾ ਅਤੇ ਹੋਰ ਕਈ ਆਗੂਆਂ ਨੇ ਸੰਬੋਧਨ ਕਰਦੇ ਹੋਏ ਸਮੂੰਹ ਪੈਨਸ਼ਨਰਾਂ/ਮੁਲਾਜਮਾਂ ਨੂੰ ਅਪੀਲ ਕੀਤੀ ਕਿ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਆਪਣੇ ਹੱਕਾਂ ਦੀ ਰਾਖੀ ਕੀਤੀ ਜਾਵੇ ਅਤੇ ਆਉਣ ਵਾਲੇ ਸਮੇਂ ਵਿਚ ਇਕ ਝੰਡੇ ਹੇਠ ਇਕਠੇ ਹੋਕੇ ਆਪਣੀਆਂ ਹੱਕੀ ਮੰਗਾ ਨੂੰ ਮਨਵਾਉਣ ਲਈ ਤਿਆਰੀ ਕੀਤੀ ਜਾਵੇ।

LEAVE A REPLY

Please enter your comment!
Please enter your name here