ਜਗਰਾਉਂ, 15 ਦਸੰਬਰ ( ਰਾਜਨ ਜੈਨ, ਰੋਹਿਤ ਗੋਇਲ) –
ਸਮਾਜ ਸੇਵੀ ਸੰਸਥਾ ਲਾਇਨ ਕਲੱਬ ਮਿਡ ਟਾਊਨ ਵਲੋ ਨਾਗੇਸ਼ ਗਰਗ ਚੇਅਰਮੈਨ ਮੱਲਟੀਪਲ ਕੌਂਸਲ ਆਫ ਇੰਡੀਆ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰਖਦੇ ਹੋਏ ਖਾਲਸਾ ਹਾਈ ਸਕੂਲ(ਮੁੰਡਿਆਂ) ਜਗਰਾਓਂ ਵਿਖੇ ਚਾਰ ਵਡੇ ਪ੍ਰੋਜੈਕਟ ਲਗਾਏ ਗਏ। ਜਿੰਨਾ ਵਿੱਚ ਗੌਰਮਿੰਟ ਪ੍ਰਾਇਮਰੀ ਸਕੂਲ ਸੇੰਟਰ (ਮੁੰਡੇ) ਦੇ ਵਿਦਿਆਰਥੀਆਂ ਨੂੰ 100 ਜਰਸੀ ਵੰਡੀਆ ਗਈਆਂ । ਗੁਰੂ ਤੇਗ ਬਹਾਦੁਰ ਸਕੂਲ ਜਗਰਾਓਂ ਦੇ 101 ਗ਼ਰੀਬ ਲੜਕੀਆਂ ਦੀਆਂ ਫੀਸਾਂ ਲਈ ਚਰਨਜੀਤ ਸਿੰਘ ਭੰਡਾਰੀ ਵਲੋ 21000 ਰੁਪਏ ਦਿਤੇ ਗਏ।ਦਿੱਤਾ ਗਿਆ। ਇੱਕ ਜੀਐਨਐਮ ਦੂਜੇ ਸਾਲ ਦੀ ਵਿਦਿਆਰਥਣ ਜਿਸ ਦੇ ਪਿਤਾ ਦੀ ਮੌਤ ਹੋਣ ਕਾਰਨ ਦੂਜੇ ਸਾਲ ਦੀ ਫੀਸ ਦੇਣ ਤੋ ਅਸਮਰੱਥ ਸੀ, ਦੀ ਸਾਰੀ ਫੀਸ ਡਾਕਟਰ ਪਰਮਿੰਦਰ ਸਿੰਘ ਪ੍ਰਧਾਨ ਲਾਇਨ ਕਲੱਬ ਮਿਡ ਟਾਊਨ ਵਲੋ 60,000 ਰੁਪਏ ਦਾ ਚੈੱਕ ਦਿੱਤਾ ਗਿਆ। ਹੰਗਰ ਪ੍ਰੋਜੈਕਟ ਤਹਿਤ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਲੰਗਰ ਦਿੱਤਾ ਗਿਆ।ਇਸ ਮੌਕੇ ਨਗੇਸ਼ ਗਰਗ ਨੇ ਸਾਰੇ ਪ੍ਰੋਜੈਕਟਾਂ ਦੀ ਤਾਰੀਫ਼ ਕਰਕੇ ਹੋਏ ਕਿਹਾ ਗਿਆ ਕਿ ਉਹਨਾਂ ਦੀ ਸਪੈਸ਼ਲ ਐਨਜੀਓ “ਜੀਆ ਫਾਊਂਡੇਸ਼ਨ ” ਵਲੋ ਵੀ ਗਰੀਬ ਬੇਸਹਾਰਾ ਲੜਕੀਆਂ ਦੀਆਂ ਫੀਸਾਂ ਦਿਤੀਆ ਜਾਦੀਆ ਹਨ।ਇਸ ਮੌਕੇ ਸਾਰੇ ਲਾਇਨ ਮੈਂਬਰਾ ਦੀ ਹਾਜ਼ਰੀ ਵਿਚ ਨਗੇਸ਼ ਗਰਗ ਦੇ ਜਨਮਦਿਨ ਮੌਕੇ ਕੇਕ ਕੱਟਿਆ ਗਿਆ ।ਇਸ ਮੌਕੇ ਨਗੇਸ਼ ਗਰਗ ਨੇ ਮੱਲਟੀਪਲ ਕੌਂਸਲ ਦਾ ਸਪੈਸ਼ਲ ਐਵਾਰਡ ਪਿ੍ੰਸੀਪਲ ਚਰਣਜੀਤ ਸਿੰਘ ਭੰਡਾਰੀ ਨੂੰ ਦਿਤਾ ਤੇ ਪ੍ਰਧਾਨ ਨੂੰ ਵੀ ਪਿਨ ਲਾਕੇ ਸਨਮਾਨਿਤ ਕੀਤਾ ਗਿਆ । ਅੰਤ ਲਾਇਨ ਕਲੱਬ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਨੇ ਲੋਈ ਦੇਕੇ ਕੇ ਆਏ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ। ਗਿਆ ।ਇਸ ਮੌਕੇ ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਐਮ ਸੀ ਮਨੀਸ਼ ਚੁੱਘ, ਫਸਟ ਲੇਡੀ ਆਫ ਕਲੱਬ ਗਗਨਦੀਪ ਕੌਰ, ਅਜੇ ਬਾਂਸਲ, ਲਾਲ ਚੰਦ ਮੰਗਲਾ , ਅੰਮ੍ਰਿਤ ਗੋਇਲ, ਰਾਕੇਸ਼ ਜੈਨ, ਲੋਕੇਸ਼ ਟੰਡਨ, ਗਗਨਦੀਪ ਸਿੰਘ ਸਰਨਾ , ਪ੍ਰਿੰਸ ਕਟਾਰੀਆ, ਸੁਰੇਸ਼ ਗਰਗ ਆਦਿ ਹਾਜ਼ਰ ਸਨ।
