ਜਗਰਾਓਂ, 16 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਉੱਚੇਰੀ ਸਿੱਖਿਆ ਕਾਲਜਾਂ ਦਰਜਾ 3 ਅਤੇ 4 ਕੱਚੇ ਕਰਮਚਾਰੀ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਅਤੇ ਪੰਜਾਬ ਸਬਾਰਡੀਨੈਂਟ ਸਰਵਿਸ ਫਡਰੇਸ਼ਨ ਪੰਜਾਬ ਦੇ ਅਡੀਸ਼ਨਲ ਜਰਨਲ ਸਕੱਤਰ ਕਰਤਾਰ ਸਿੰਘ ਪਾਲ ਅਤੇ ਯੂਨੀਅਨ ਦੇ ਸੱਕਤਰ ਜਰਨਲ ਪਰਮਜੀਤ ਸਿੰਘ ਹਾਂਡਾ ਦੀ ਅਗਵਾਈ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਪੰਜਾਬ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਿਲਿਆ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਹਾਜਰ ਸਨ। ਇਹ ਮੀਟਿੰਗ ਗੁਰਮੀਤ ਸਿੰਘ ਮੀਤ ਹੇਅਰ ਉਚੇਰੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਰਾਹੀਂ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਪੀ.ਟੀ.ਏ. ਏ.ਐਫ. ਸੈਲਫ ਫਾਈਨਾਸਡ ਫੰਡਾਂ ਅਤੇ ਹੋਰ ਫੰਡਾਂ ਤਹਿਤ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਗਈ। ਜਿਵੇਂ ਕਿ ਪਿਛਲੇ 3.5,10,15,20,25,30 ਸਾਲਾਂ ਤੋਂ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨਾ ਅਤੇ ਕੱਚੇ ਕਰਮਚਾਰੀਆਂ ਦੇ ਕਿਰਤ ਕਮਿਸ਼ਨਰ ਵੱਲੋਂ ਵਧਾਏ ਜਾਂਦੇ ਡੀ.ਸੀ.ਰੋਟੀ ਦੇ ਕਾਲਜਾਂ ਵੱਲੋਂ ਸਮੇਂ ਸਿਰ ਬਕਾਏ ਨਾ ਦੇਣ ਸਬੰਧੀ ਅਤੇ ਕੱਚੇ ਕਰਮਚਾਰੀਆਂ ਅਤੇ ਈ ਐਸ ਆਈ ਅਤੇ ਈ ਪੀ ਐਫ ਵੰਡ ਦੀਆਂ ਸਹੂਲਤਾ ਦੇਣ ਸਬੰਧੀ ਅਤੇ ਕੱਚੇ ਕਰਮਚਾਰੀਆਂ ਦਾ ਗੈਸਟ ਫੈਕਲਟੀ ਲੈਕਚਰਾਰਾ ਵਾਂਗ ਮਾਤੇ ਵਿੱਚ ਵਾਧਾ ਕਰਨ ਸਬੰਧੀ ਅਤੇ ਵੱਖ-ਵੱਖ ਫੰਡਾਂ ਤੇ ਕੰਮ ਕਰਦੇ ਕਚੇ ਕਰਮਚਾਰੀਆਂ ਨੂੰ 20,25,300 ਦੀ ਸੇਵਾ ਕਰਕੇ ਰਿਟਾਇਰ ਹੋ ਰਹੇ ਕਰਮਚਾਰੀਆਂ ਨੂੰ ਘੱਟੋ ਘੱਟ 10 ਲੱਖ ਰੁਪਏ ਅਤੇ 10 ਹਜਾਰ ਰੁਪਏ ਮਹੀਨਾ ਬੁਢੇਪਾ ਪੈਨਸ਼ਨ ਦੇ ਰੂਪ ਵਿਚ ਮਾਣਕੁੰਤਾ ਦੇਣ ਸਬੰਧੀ ਅਤੇ ਕਰਨਾ ਮਹਾਂਮਾਰੀ ਸਮੇਂ ਰਲੀਵ ਕੀਤੇ ਕੱਚੇ ਕਰਮਚਾਰੀਆਂ ਨੂੰ ਉਹਨਾ ਦੀ ਬਣਦੀ ਤਨਖਾਹ ਦੇ ਬਕਾਇਆ ਦੇਣ ਸਬੰਧੀ ਅਤੇ ਸੰਤ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਲੜਕੀਆਂ ਦੇ 3 ਦਰਜਾ 4 ਕਰਮਚਾਰੀਆਂ ਦਾ 25 ਮਹੀਨਿਆਂ ਦਾ ਮਾਣਭੱਤੇ ਦੇ ਰੂਪ ਵਿੱਚ ਬਕਾਇਆ ਦੇਣ ਸਬੰਧੀ ਅਤੇ ਸਰਕਾਰੀ ਕਾਲਜ ਬਠਿੰਡਾ ਦੇ 2 ਕਰਮਚਾਰੀਆਂ ਦਾ ਪਿਛਲੇ 14 ਸਾਲਾਂ ਦਾ 4 ਘੰਟਿਆ ਰੋਜਾਨਾ ਦੇ ਹਿਸਾਬ ਨਾਲ ਬਕਾਇਆ ਦੇਣ ਸਬੰਧੀ ਗੱਲਬਾਤ ਕੀਤੀ ਗਈ। ਇਸ ਮੌਕੇ ਡੀ.ਪੀ.ਆਈ. ਕਾਲਜਾਂ ਵਲੋਂ ਵਫਦ ਨੂੰ ਭਰਸਾ ਦਿਵਾਇਆ ਗਿਆ ਕਿ ਇਹਨਾ ਮੁਸ਼ਕਿਲਾਂ ਦਾ ਹਲ ਵਿਸਥਾਰ ਪੂਰਵਕ ਕੀਤਾ ਜਾਵੇਗਾ ਅਤੇ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਚੇਅਰਮੈਨ ਸੁਰਿੰਦਰ ਸਿੰਘ ਬੈਂਸ, ਵਾਇਸ ਚੇਅਰਮੈਨ ਗੁਰਦੀਪ ਸਿੰਘ ਅਤੇ ਨੇਤਰ ਸਿੰਘ ਭਾਣਾ, ਪ੍ਰੈਸ ਸੱਕਤਰ ਪਰਮਜੀਤ ਸਿੰਘ ਪੰਮਾ, ਮੀਤ ਪ੍ਰਧਾਨ ਜਗਦੀਪ ਸਿੰਘ ਅਤੇ ਸੰਦੀਪ ਵਰਮਾ ਲੁਧਿਆਣਾ, ਸਕਤਰ ਕੁਲਦੀਪ ਸਿੰਘ ਸੁਨਾਮ ਅਵਤਾਰ ਸਿੰਘ ਮੁਹਾਲੀ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
