Home crime ਦੋ ਲੜਕਿਆਂ ਨੇ ਕੁੜੀ ਨੂੰ ਕੀਤਾ ਅਗ਼ਵਾ,ਪੁਲਿਸ ਜਾਂਚ ‘ਚ ਜੁਟੀ

ਦੋ ਲੜਕਿਆਂ ਨੇ ਕੁੜੀ ਨੂੰ ਕੀਤਾ ਅਗ਼ਵਾ,ਪੁਲਿਸ ਜਾਂਚ ‘ਚ ਜੁਟੀ

90
0


ਚੰਡੀਗੜ੍ਹ (ਬਿਊਰੋ) ਚੰਡੀਗੜ੍ਹ ਦੇ ਸੈਕਟਰ 38 ਵੈਸਟ ਵਿਚੋਂ ਦੋ ਲੜਕਿਆਂ ਨੇ ਇਕ ਕੁੜੀ ਨੂੰ ਅਗਵਾ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਤੇ ਕੁੜੀ ਨੂੰ ਅਗਵਾ ਕਰਨ ਵਾਲੇ ਲੜਕਿਆਂ ਨੂੰ ਗ੍ਰਿਫਤਾਰ ਕਰਨ ਅਤੇ ਕੁੜੀ ਨੂੰ ਸੁਰੱਖਿਅਤ ਛੁਡਾਉਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਚਸ਼ਮਦੀਦ ਚੌਂਕੀਦਾਰ ਰਣਜੀਤ ਕੁਮਾਰ ਨੇ ਦੱਸਿਆ ਕਿ ਇਕ ਲੜਕੀ ਇਥੇ ਰੌਲਾ ਪਾ ਰਹੀ ਸੀ ਤੇ ਦੋ ਲੜਕੇ ਉਸ ਨੂ ਧੱਕੇ ਨਾਲ ਗੱਡੀ ਵਿੱਚ ਬਿਠਾ ਰਹੇ ਸਨ। ਇਸ ਤੋਂ ਬਾਅਦ ਉਹ ਲੜਕੀ ਨੂੰ ਗੱਡੀ ਬਿਠਾ ਕੇ ਫਰਾਰ ਹੋ ਗਏ।ਇਸ ਵਿਚਕਾਰ ਉਸ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ। ਗੱਡੀ ਦਾ ਨੰਬਰ ਐਚਆਰ 69ਸੀ 9698 ਸੀ। ਉਸ ਨੇ ਕਿਹਾ ਕਿ ਗੱਡੀ ਟੈਕਸੀ ਲੱਗ ਰਹੀ ਸੀ ਕਿਉਂਕਿ ਉਸ ਗੱਡੀ ਦਾ ਨੰਬਰ ਪੀਲਾ ਸੀ।ਇਸ ਤੋਂ ਬਾਅਦ ਉਸ ਨੇ ਨਾਲ ਦੇ ਘਰਾਂ ਵਿੱਚ ਜਾਣਕਾਰੀ ਦਿੱਤੀ। ਇਸ ਪਿੱਛੋਂ ਉਨ੍ਹਾਂ ਨੇ 100 ਨੰਬਰ ਉਤੇ ਫੋਨ ਕਰ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਚੌਂਕੀਦਾਰ ਰਣਜੀਤ ਕੁਮਾਰ ਦੇ ਬਿਆਨ ਦੇ ਆਧਾਰ ਉਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਅਗ਼ਵਾ ਹੋਈ ਲੜਕੀ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here