Home crime ਧਮਕੀ ਭਰੇ ਕਾਲ ਦੇ ਮਾਮਲੇ ’ਚ ਗੈਂਗਸਟਰਾਂ ਨਾਲ ਸਥਾਨਕ ਕੁਨੈਕਸ਼ਨ ਦੀ ਜਾਂਚ...

ਧਮਕੀ ਭਰੇ ਕਾਲ ਦੇ ਮਾਮਲੇ ’ਚ ਗੈਂਗਸਟਰਾਂ ਨਾਲ ਸਥਾਨਕ ਕੁਨੈਕਸ਼ਨ ਦੀ ਜਾਂਚ ਸੰਭਵ

63
0


ਦੂਜੇ ਫਰਾਰ ਮੁਲਜ਼ਮ ਨੂੰ ਫੜਨ ਲਈ ਪੁਲਸ ਨਜ਼ਦੀਕ ਪਹੁੰਚੀ
ਜਗਰਾਓਂ, 29 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )- ਬੀਤੇ ਦਿਨੀਂ ਜਗਰਾਉਂ ਦੇ ਇਕ ਕਰਿਆਨਾ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਰਕਮ ਲੈਣ ਲਈ ਜਗਰਾਓਂ ਆਏ ਦੋ ਦੋਸ਼ੀਆਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਦੂਜਾ ਉਸ ਸਮੇਂ ਫ਼ਰਾਰ ਸੀ। ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਬਹੁਤ ਜਲਦੀ ਫਰਾਰ ਮੁਲਜ਼ਮ ਦੇ ਗਿਰੇਬਾਨ ਤੱਕ ਪਹੁੰਚ ਸਕਦੀ ਹੈ ਅਤੇ ਉਸਨੂੰ ਜਲਜੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇੱਕ ਹੋਰ ਟ੍ਰੇਡਰਜ਼ ਨੂੰ ਮਿਲੀ ਧਮਕੀ- ਪੁਲਿਸ ਸੂਤਰਾਂ ਅਨੁਸਾਰ ਜਗਰਾਉਂ ਵਿੱਚ ਵਿਦੇਸ਼ੀ ਫ਼ੋਨਾਂ ਤੋਂ ਆ ਰਹੀਆਂ ਧਮਕੀਆਂ ਦੇ ਸਬੰਧ ਵਿੱਚ ਇੱਕ ਹੋਰ ਟ੍ਰੇਡਰਜ਼ ਨੂੰ ਧਮਕੀਆਂ ਮਿਲੀਆਂ ਹਨ।  ਜਿਸ ਨੇ ਅਜੇ ਤੱਕ ਪੁਲਿਸ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੁਲਿਸ ਕੋਲ ਉਸ ਬਾਰੇ ਪੂਰੀ ਜਾਣਕਾਰੀ ਹੈ। ਇਸ ਤੋਂ ਪਹਿਲਾਂ ਇੱਕ ਫਰਨੀਚਰ ਵਪਾਰੀ ਅਤੇ ਇੱਕ ਕਰਿਆਨੇ ਦੇ ਵਪਾਰੀ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਲੋਕਲ ਕੁਨੈਕਸ਼ਨਾਂ ਦੀ ਵੀ ਹੋ ਰਹੀ ਹੈ ਜਾਂਚ-ਜੇਕਰ ਕਿਸੇ ਇਲਾਕੇ ਵਿਚ ਕਿਸੇ ਵੱਡੇ ਵਪਾਰੀ ਜਾਂ ਪੈਸੇ ਵਾਲੇ ਵਿਅਕਤੀ ਜਾਂ ਪਾਰਟੀ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਦੀ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਇਸ ਪਿੱਛੇ ਉਸ ਇਲਾਕੇ ਦੇ ਕਿਸੇ ਸਥਾਨਕ ਸੰਪਰਕ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਐਸਐਸਪੀ ਹਰਜੀਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਜਗਰਾਉਂ ਵਿੱਚ ਪਹਿਲਾਂ ਵੀ ਜਿਨਾਂ ਵਿਅਕਤੀਆਂ ਨੂੰ ਪੈਸੇ ਮੰਗਣ ਲਈ ਧਮਕੀਆਂ ਭਰੇ ਫੋਨ ਆਏ ਸਨ, ਉਹ ਨਾਮਚੀਨ ਵਪਾਰੀ ਹਨ। ਇਸ ਲਈ ਉਨ੍ਹਾਂ ਨੂੰ ਧਮਕੀ ਭਰੀਆਂ ਕਾਲਾਂ ਪਿੱਛੇ ਸਥਾਨਕ ਸੰਪਰਕ ਦੀ ਸੰਭਾਵਨਾ ਘੱਟ ਹੈ। ਪਰ ਇਸ ਦੇ ਬਾਵਜੂਦ ਅਸੀਂ ਇਸ ਪਹਿਲੂ ’ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਜਿਹੀਆਂ ਕਾਲਾਂ ਪਿੱਛੇ ਗੈਂਗਸਟਰਾਂ ਨਾਲ ਕਿਸੇ ਸਥਾਨਕ ਵਿਅਕਤੀ ਦਾ ਸੰਪਰਕ ਹੈ। ਕੀ ਇਲਾਕੇ ਦਾ ਕੋਈ ਵਿਅਕਤੀ ਇਸ ਗੈਂਗਸਟਰ ਗਰੁੱਪ ਨੂੰ ਸ਼ਹਿਰ ਦੇ ਮਸ਼ਹੂਰ ਵਿਅਕਤੀਆਂ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਜਾਣਕਾਰੀ ਭੇਜ ਰਿਹਾ ਹੈ?

LEAVE A REPLY

Please enter your comment!
Please enter your name here