Home crime ਕਪੂਰਥਲਾ ਪੁਲਿਸ ਵਲੋਂ ਫਿਰੌਤੀ ਮੰਗਣ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਮੁੱਖ ਦੋਸ਼ੀ...

ਕਪੂਰਥਲਾ ਪੁਲਿਸ ਵਲੋਂ ਫਿਰੌਤੀ ਮੰਗਣ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼, ਮੁੱਖ ਦੋਸ਼ੀ ਸਣੇ 8 ਗ੍ਰਿਫਤਾਰ

51
0


     ਕਪੂਰਥਲ਼ਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਕਪੂਰਥਲਾ ਪੁਲਿਸ ਵਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਫਿਰੌਤੀ ਮੰਗਣ ਵਾਲੇ ਇਕ ਅੰਤਰ ਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਕੇ ਉਸਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਤਾਰ ਅਮਰੀਕਾ ਤੱਕ ਜੁੜੇ ਸਨ ਅਤੇ ਫਿਰੌਤੀ ਦੀ ਰਕਮ ਵੀ ਅਮਰੀਕਾ ਵਿਖੇ ਹੀ ਮੰਗੀ ਜਾਂਦੀ ਸੀ। ਐਸ.ਐਸ.ਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ਼,ਬਰਜਿੰਦਰ ਸਿੰਘ ਡੀ.ਐਸ.ਪੀ ਤਫਤੀਸ਼,ਸੁਖਨਿੰਦਰ ਸਿੰਘ ਡੀ.ਐਸ.ਪੀ ਭੁਲੱਥ,ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਐਸ.ਆਈ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਢਿਲਵਾਂ ਦੀਆਂ ਟੀਮਾਂ ਵਲੋਂ ਕੀਤੀ ਜਾਂਚ ਪਿੱਛੋਂ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵੀ ਸਫਲਤਾ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਗੁਰਇਕਬਾਲ ਸਿੰਘ ਉਰਫ ਵਰ ਵਲੋਂ ਆਪਣੇ ਸਾਥੀਆਂ ਨਾਲ ਮਿਲਕੇ ਪਿੰਡ ਗਾਜ਼ੀ ਗੁਡਾਣਾ ਥਾਣਾ ਢਿਲਵਾਂ ਦੇ ਇਕ ਬਜ਼ੁਰਗ ਵਿਅਕਤੀ ਨੂੰ 3 ਜਨਵਰੀ ਨੂੰ ਅਗਵਾ ਕਰਕੇ ਉਸਦੇ ਅਮਰੀਕਾ ਰਹਿੰਦੇ ਲੜਕੇ ਕੋਲੋਂ 3 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ ਪੁਲਿਸ ਦੇ ਦਬਾਅ ਕਾਰਨ ਮਿਤੀ 6 ਜਨਵਰੀ ਨੂੰ ਅਗਵਾਕਾਰਾਂ ਵਲੋਂ ਲਖਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ। ਐਸ.ਐਸ.ਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਪਵਨਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗਾਜ਼ੀ ਗੁਡਾਣਾ,ਜੋਕਿ ਗੁਰਇਕਬਾਲ ਸਿੰਘ ਦਾ ਭਤੀਜਾ ਹੈ,ਨੇ ਲਖਵਿੰਦਰ ਸਿੰਘ ਨੂੰ ਅਗਵਾ ਕਰਨ ਦੇ ਲਈ ਰੇਕੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਮੁਖਬਰ ਦੀ ਇਤਲਾਹ ਤੇ ਪਵਨਵੀਰ ਸਿੰਘ ਨੂੰ 11 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ।ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ਅਤੇ ਜਾਂਚ ਪੜਤਾਲ ਪਿੱਛੋਂ ਇਸ ਮਾਮਲੇ ਵਿਚ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਨ੍ਹਾਂ ਵਿਚ ਗੁਰਇਕਬਾਲ ਸਿੰਘ ਉਰਫ ਵਰ ਪੁੱਤਰ ਨਿਰਮਲ ਸਿੰਘ ਵਾਸੀ ਗਾਜ਼ੀ ਗਡਾਨਾ,ਹਰਮਨਜੀਤ ਸਿੰਘ ਪੁੱਤਰ ਤਸਵੀਰ ਸਿੰਘ ਵਾਸੀ ਬਾਮੂਵਾਲ,ਗਾਜੀ ਗੁਡਾਣਾ ਦੇ ਹੀ ਇਕ ਜੁਵੇਨਾਇਲ ਤੋਂ ਇਲਾਵਾ ਗੁਰਮੁੱਖ ਸਿੰਘ ਉਰਫ ਗੋਰਾ ਪੁੱਤਰ ਅਵਤਾਰ ਸਿੰਘ ਵਾਸੀ ਲੱਖਣ ਕੇ ਪੱਡੇ,ਵਿਜੈ ਕੁਮਾਰ ਪੱਤਰ ਰਣਜੀਤ ਸਿੰਘ ਵਾਸੀ ਫੱਤੂਚੱਕ,ਅਮਰੀਕ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਖੈੜਾ ਦੋਨਾ,ਕਰਮਜੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਖੈੜਾ ਦੋਨਾ ਅਤੇ ਜਰਮਨਜੀਤ ਸਿੰਘ ਉਰਫ ਚੌਧਰੀ ਪੁੱਤਰ ਜਗਦੀਸ਼ ਸਿੰਘ ਵਾਸੀ ਨੂਰਪੁਰ ਲੁਬਾਣਾ ਸ਼ਾਮਿਲ ਹਨ।

LEAVE A REPLY

Please enter your comment!
Please enter your name here