ਜਗਰਾਉਂ, 18 ਫਰਵਰੀ ( ਬਲਦੇਵ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਪਰਡੈਂਟ, ਡਿਪਟੀ ਸੁਪਰਡੈਂਟ, ਨਿਗਰਾਨਾ ਆਦਿ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਇਸ ਸਬੰਧੀ ਗੌਰਮਿੰਟ ਟੀਚਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ,ਪ੍ਰਵੀਨ ਕੁਮਾਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਹ ਮੰਗ ਕੀਤੀ ਗਈ ਹੈ ਕਿ ਪ੍ਰੀਖਿਆ ਖ਼ਤਮ ਹੋਣ ਉਪਰੰਤ, ਉੱਤਰ ਪੱਤਰੀਆਂ ਦੀ ਸੀਲ ਬੰਦ ਥੈਲੀ,ਜਮਾ ਕਰਵਾਉਣ ਲਈ ਕੇਂਦਰ ਸੁਪਰਡੈਂਟ ਦੀ ਲਗਾਈ ਗਈ ਡਿਉਟੀ ਤੋਂ ਤੁਰੰਤ ਛੋਟ ਦਿੱਤੀ ਜਾਵੇ ਕਿਉਂਕਿ 12ਵੀਂ ਦੇ ਪੇਪਰ 2 ਤੋਂ 5.15 ਸ਼ਾਮ ਤੱਕ ਹੋਣੇ ਹਨ , ਬਹੁਤ ਸਾਰੀਆਂ ਮਹਿਲਾ ਵਰਗ ਦੀਆਂ ਡਿਊਟੀਆਂ ਵੀ ਲੱਗੀਆਂ ਹੋਈਆਂ ਹਨ, ਪੇਪਰ ਖ਼ਤਮ ਹੋਣ ਉਪਰੰਤ, ਉੱਤਰ ਪੱਤਰੀਆਂ ਇਕੱਤਰ ਕਰਦਿਆਂ, ਥੈਲੀ ਸੀਲ ਕਰਦਿਆਂ ਲਗਭਗ 6 ਵਜ ਜਾਂਦੇ ਹਨ, ਫ਼ਿਰ ਇਕੱਤਰਤ ਕੇਂਦਰ ਤੇ ਜਮਾਂ ਕਰਵਾਉਂਦਿਆਂ 7 ਵੱਜ ਜਾਂਦੇ ਹਨ।ਜੋ ਕਿ ਇੱਕ ਵੱਡੀ ਸਮੱਸਿਆ ਬਣੀ ਰਹਿੰਦੀ ਹੈ।ਇਸ ਤੋਂ ਇਲਾਵਾ ਆਬਜ਼ਰਵਰਾਂ ਦੀਆਂ ਡਿਊਟੀਆਂ ਵੀ ਉਨ੍ਹਾਂ ਦੇ ਆਪਣੇ ਆਪਣੇ ਬਲਾਕਾਂ ਵਿੱਚ ਹੀ ਲਾਈਆਂ ਜਾਣ , ਤਾਂ ਕਿ ਉਹ ਵੀ ਖੱਜਲ ਖ਼ੁਆਰੀ ਤੋਂ ਬਚ ਸਕਣ।ਇਸ ਸਮੇਂ ਪ੍ਰਧਾਨ ਸੁਰਿੰਦਰ ਕੁਮਾਰ, ਜਰਨਲ ਸਕੱਤਰ ਪ੍ਰਵੀਨ ਕੁਮਾਰ,ਸ੍ਰਪ੍ਰਸਤ ਟਹਿਲ ਸਿੰਘ ਸਰਾਭਾ, ਪਰਮਿੰਦਰਪਾਲ ਸਿੰਘ ਕਾਲੀਆ, ਮਨੀਸ਼ ਸ਼ਰਮਾ, ਹਰੀ ਦੇਵ,ਚਰਨ ਸਿੰਘ ਤਾਜਪੁਰ,ਜੋਰਾ ਸਿੰਘ ਬੱਸੀਆ, ਗਿਆਨ ਸਿੰਘ, ਸਤਵਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।