Home crime ਡੀਐੱਸਪੀ ਦਫ਼ਤਰ ਨੇੜੇ ਸਿਵਲ ਲਾਈਨ ‘ਤੇ ਚੋਰਾਂ ਦਾ ਹਮਲਾ

ਡੀਐੱਸਪੀ ਦਫ਼ਤਰ ਨੇੜੇ ਸਿਵਲ ਲਾਈਨ ‘ਤੇ ਚੋਰਾਂ ਦਾ ਹਮਲਾ

42
0


  ਫਾਜ਼ਿਲਕਾ (ਅਸਵਨੀ-ਮੋਹਿਤ ਜੈਨ) ਫਾਜ਼ਿਲਕਾ ਦੇ ਡੀਐੱਸਪੀ ਦਫ਼ਤਰ ਨੇੜੇ ਸਿਵਲ ਲਾਈਨ ਵਿੱਚ ਚੋਰਾਂ ਨੇ ਛਾਪਾ ਮਾਰ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਦਿੰਦੇ ਹੋਏ ਗਲੀ ਦੇ ਰਹਿਣ ਵਾਲੇ ਗੌਰਵ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਉਸ ਨੂੰ ਰੌਲਾ ਸੁਣਿਆ। ਉਸ ਦੀ ਮਾਂ ਨੇ ਦੱਸਿਆ ਕਿ ਨਾਲ ਵਾਲੇ ਘਰ ਵਿੱਚ ਅਲਮਾਰੀ ਦੇ ਤਾਲੇ ਟੁੱਟਣ ਦੀ ਆਵਾਜ਼ ਆ ਰਹੀ ਹੈ। ਜਦੋਂ ਉਹ ਘਰੋਂ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਪਤਾ ਲੱਗਾ ਕਿ ਚੋਰਾਂ ਨੇ ਉਸ ਦੇ ਘਰ ਦਾ ਜਿੰਦਰਾ ਵੀ ਲਗਾ ਦਿੱਤਾ ਹੈ। ਉਨਾਂ੍ਹ ਦੇ ਅਲਾਰਮ ਵੱਜਣ ‘ਤੇ ਉਹ ਉਥੋਂ ਭੱਜ ਗਿਆ। ਜਦੋਂ ਉਸ ਨੇ ਉਥੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ। ਚੋਰਾਂ ਨੇ ਮੁੱਖ ਗੇਟ ਦਾ ਤਾਲਾ ਤੋੜ ਕੇ ਘਰ ਦੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਇਕ ਕਮਰੇ ਅੰਦਰ ਰੱਖੀ ਅਲਮਾਰੀ ਅਤੇ ਬੈੱਡ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਬਿਆਸ ਸੇਵਾ ‘ਤੇ ਗਏ ਹੋਏ ਸਨ, ਉਨਾਂ੍ਹ ਦੇ ਆਉਣ ‘ਤੇ ਹੀ ਚੋਰੀ ਬਾਰੇ ਦੱਸ ਸਕੇ। ਉਸ ਦੇ ਗੁਆਂਢੀਆਂ ਨੇ ਦੱਸਿਆ ਕਿ ਉਨਾਂ੍ਹ ਨੇ ਕਰੀਬ 2.30 ਵਜੇ ਮੋਟਰਸਾਈਕਲ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਉਨਾਂ੍ਹ ਚੋਰ-ਚੋਰ ਦਾ ਰੌਲਾ ਵੀ ਪਾਇਆ ਪਰ ਚੋਰ ਗੋਲੀ ਦੀ ਰਫਤਾਰ ਨਾਲ ਉਥੋਂ ਫਰਾਰ ਹੋ ਗਏ। ਘਰ ‘ਚ ਬਾਈਕ ਦੇ ਨਿਸ਼ਾਨ ਵੀ ਦੇਖੇ ਗਏ ਹਨ। ਸ਼ਾਇਦ ਚੋਰਾਂ ਨੇ ਉਕਤ ਘਰ ਦੇ ਅੰਦਰ ਮੋਟਰਸਾਈਕਲ ਖੜ੍ਹਾ ਕੀਤਾ ਸੀ। ਉਸ ਵੱਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਗੌਰਵ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨਾਂ੍ਹ ਨੇ ਡੀਐੱਸਪੀ ਦਫ਼ਤਰ ਨੇੜੇ ਇੱਕ ਕੋਠੇ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ।

LEAVE A REPLY

Please enter your comment!
Please enter your name here