ਬਟਾਲਾ (ਬੋਬੀ ਸਹਿਜਲ-ਧਰਮਿੰਦਰ ) ਵਿਜੀਲੈਂਸ ਗੁਰਦਾਸਪੁਰ ਦੀ ਟੀਮ ਨੇ ਬਟਾਲਾ ਦੇ ਇੱਕ ਏਐੱਸਆਈ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਬੁੱਧਵਾਰ ਨੂੰ ਬਟਾਲਾ ਦੇ ਇੱਕ ਨਿੱਜੀ ਹੋਟਲ ਵਿੱਚੋਂ ਏਐਸਆਈ ਬਲਦੇਵ ਰਾਜ ਨੂੰ ਰਿਸ਼ਵਤ ਲੈਂਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਬਲਦੇਵ ਰਾਜ ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸਦਰ ਅਧੀਨ ਆਉਂਦੀ ਦਿਆਲਗੜ੍ਹ ਪੁਲਿਸ ਚੌਂਕੀ ਦਾ ਇੰਚਾਰਜ ਹੈ। ਜਾਣਕਾਰੀ ਅਨੁਸਾਰ, ਬਟਾਲਾ ਦੇ ਨਜ਼ਦੀਕ ਇੱਕ ਪਿੰਡ ਦੀ ਔਰਤ ਨੇ ਕਿਸੇ ਮਾਮਲੇ ਦੇ ਸਬੰਧ ਚ ਚੌਂਕੀ ਇੰਚਾਰਜ ਦਿਆਲਗੜ੍ਹ ਬਲਦੇਵ ਰਾਜ ਨਾਲ ਇੱਕ ਮਾਮਲਾ ਹੱਲ ਕਰਨ ਲਈ ਪਹੁੰਚ ਕੀਤੀ ਸੀ, ਜਿਸ ‘ਤੇ ਏਐੱਸਆਈ ਬਲਰਾਜ ਰਾਜ ਨੇ ਉਕਤ ਔਰਤ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ।ਪੀੜਤ ਔਰਤ ਨੇ ਰਿਸ਼ਵਤ ਮੰਗਣ ਦੇ ਸਬੰਧ ਵਿਜੀਲੈਂਸ ਵਿਭਾਗ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਡੀਐੱਸਪੀ ਵਿਜੀਲੈਂਸ ਗੁਰਦਾਸਪੁਰ ਦੀ ਅਗਵਾਈ ‘ਚ ਬੁੱਧਵਾਰ ਨੂੰ ਬਟਾਲਾ ਦੇ ਇਕ ਨਿੱਜੀ ਹੋਟਲ ‘ਚ ਔਰਤ ਵੱਲੋਂ ਦਿੱਤੀ ਰਿਸ਼ਵਤ ਸਮੇਤ ਮੌਕੇ ਤੋਂ ਬਲਦੇਵ ਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਇਹ ਕਾਰਵਾਈ ਡੀਐੱਸਪੀ ਵਿਜੀਲੈਂਸ ਗੁਰਦਾਸਪੁਰ ਜੋਗੇਸ਼ਵਰ ਸਿੰਘ ਗੁਰਾਇਆ ਦੀ ਅਗਵਾਈ ਹੇਠ ਕੀਤੀ ਗਈ ਹੈ। ਹਾਲਾਂਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀ ਵੀਰਵਾਰ ਨੂੰ ਪੂਰਾ ਵੇਰਵਾ ਦੇਣ ਦੀ ਗੱਲ ਕਹਿ ਰਹੇ ਹਨ।
