ਲੁਧਿਆਣਾ (ਰਾਜੇਸ ਜੈਨ) ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਪੈਂਦੇ ਨਾਮੀ ਸਪਾ ਸੈਂਟਰ ਉਪਰ ਲੁਧਿਆਣਾ ਪੁਲਸ ਵੱਲੋਂ ਬੀਤੀ ਰਾਤ ਰੇਡ ਕੀਤੀ ਗਈ ਅਤੇ ਜਿੱਥੇ ਲੁਧਿਆਣਾ ਪੁਲਸ ਨੂੰ ਇਤਰਾਜ਼ ਯੋਗ ਸਮਾਨ ਬਰਾਮਦ ਹੋਇਆ ਅਤੇ ਅਤੇ ਇਸ ਨੂੰ ਲੈ ਕੇ ਲੁਧਿਆਣਾ ਪੁਲਸ ਵੱਲੋਂ ਇਕ ਮਾਮਲਾ ਵੀ ਦਰਜ ਕੀਤਾ ਗਿਆ ਹੈ । ਅਤੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਾਂਚ ਕੀਤੀ ਜਾ ਰਹੀ ਹੈ । ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਏ ਡੀ ਐਸ ਪੀ ਸਮੀਰ ਵਰਮਾ ਨੇ ਦੱਸਿਆ ਕਿ ਦੁੱਗਰੀ ਵਿੱਚ ਪੈਂਦੇ ਸਪਾ ਸੈਂਟਰ ਵਿੱਚ ਰੇਡ ਕੀਤੀ ਗਈ । ਜਿੱਥੇ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਪੁਲਸ ਕਮਿਸ਼ਨਰੇਟ ਵੱਲੋਂ ਗ਼ੈਰਕਾਨੂੰਨੀ ਕਾਰਵਾਈ ਕਰਨ ਵਾਲਿਆਂ ਉਪਰ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਹਨ ।
