ਦਵਿੰਦਰਜੀਤ ਸਿੰਘ ਗਿੱਲ ਚੇਅਰਮੈਨ ਅਤੇ ਹਰਭਿੰਦਰ ਸਿੰਘ ਜਾਨੀਆਂ ਪ੍ਰਧਾਨ ਚੁਣੇ ਗਏ
ਮੋਗਾ 16 ਅਕਤੂਬਰ (ਕੁਲਵਿੰਦਰ ਸਿੰਘ ) : 170 ਦੇ ਕਰੀਬ ਪੇਂਡੂ ਕਲੱਬਾਂ ਦੇ ਜਿਲ੍ਹਾ ਪੱਧਰੀ ਸੰਗਠਨ ਜਿਲ੍ਹਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦਾ 9ਵਾਂ ਡੈਲੀਗੇਟ ਇਜਲਾਸ ਅੱਜ ਵਿਸ਼ਕਰਮਾ ਭਵਨ ਮੋਗਾ ਵਿਖੇ ਸਮਾਜ ਸੇਵੀ ਦਰਸ਼ਨ ਸਿੰਘ ਵਿਰਦੀ, ਕ੍ਰਿਸ਼ਨ ਸੂਦ, ਡਾ ਬਲਦੇਵ ਸਿੰਘ ਧੂੜਕੋਟ, ਅਮਰਜੀਤ ਸਿੰਘ ਜੱਸਲ ਅਤੇ ਗਿਆਨ ਸਿੰਘ ਦੀ ਨਿਗਰਾਨੀ ਹੇਠ ਸੰਪੰਨ ਹੋਇਆ, ਜਿਸ ਵਿੱਚ ਬਲਾਕਾਂ ਦੇ ਚੁਣੇ ਹੋਏ 105 ਡੈਲੀਗੇਟਾਂ ਨੇ ਹਿੱਸਾ ਲਿਆ। ਇਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੰਸਥਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਵਿੱਛੜੇ ਸਾਥੀਆਂ ਪ੍ਰੇਮ ਸ਼ਰਮਾ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਜਿਲ੍ਹਾ ਜਨਰਲ ਗੁਰਚਰਨ ਸਿੰਘ ਰਾਜੂ ਪੱਤੋ ਨੇ ਹਾਜਰ ਕਲੱਬ ਮੈਂਬਰਾਂ ਨੂੰ ਰੂਰਲ ਐੱਨ ਜੀ ਓ ਮੋਗਾ ਦੇ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਕੀਤੇ ਕੰਮਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਸੰਸਥਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਰਿਪੋਰਟ ਤੇ ਬਹਿਸ ਵਿੱਚ ਭਾਗ ਲੈਂਦਿਆਂ ਸੁਖਦੇਵ ਸਿੰਘ ਬਰਾੜ, ਸੁਰਿੰਦਰ ਸਿੰਘ ਬਾਵਾ, ਡਾ ਬਲਦੇਵ ਧੂੜਕੋਟ, ਗੁਰਸੇਵਕ ਸੰਨਿਆਸੀ ਅਤੇ ਨੇ ਸੰਸਥਾ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਆਸ ਪ੍ਰਗਟਾਈ ਕਿ ਨਵੀਂ ਟੀਮ ਸੰਸਥਾ ਨੂੰ ਆਪਣੇ ਕੰਮਾਂ ਰਾਹੀਂ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਵੇਗੀ। ਜਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਤੀਸਰੀ ਵਾਰ ਸਟੇਟ ਐਵਾਰਡ ਮਿਲਣ ਤੇ ਸਭ ਮੈਂਬਰਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਹਰ ਦੋ ਸਾਲ ਬਾਅਦ ਸੰਸਥਾ ਦੀਆਂ ਬਲਾਕ ਚੋਣਾਂ ਕਰਵਾਉਣ ਉਪਰੰਤ ਜਿਲ੍ਹੇ ਦੀ ਚੋਣ ਕਰਵਾਈ ਜਾਂਦੀ ਹੈ। ਇਸ ਉਪਰੰਤ ਜਿਲ੍ਹਾ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਮੌਜੂਦਾ ਜਿਲ੍ਹਾ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਚੋਣ ਦੇ ਅਧਿਕਾਰ ਜਿਲ੍ਹਾ ਨਿਗਰਾਨ ਕਮੇਟੀ ਨੂੰ ਦਿੱਤੇ। ਨਿਗਰਾਨ ਕਮੇਟੀ ਵੱਲੋਂ ਸਰਬਸੰਮਤੀ ਨਾਲ ਕਰਵਾਈ ਗਈ ਚੋਣ ਵਿੱਚ ਮਹਿੰਦਰ ਪਾਲ ਲੂੰਬਾ ਨੂੰ ਚੀਫ ਪੈਟਰਨ, ਹਰਜਿੰਦਰ ਸਿੰਘ ਚੁਗਾਵਾਂ, ਗੋਕਲ ਚੰਦ ਬੁੱਘੀਪੁਰਾ ਅਤੇ ਡਾ ਬਲਦੇਵ ਸਿੰਘ ਧੂੜਕੋਟ ਨੂੰ ਪੈਟਰਨ, ਗੁਰਸੇਵਕ ਸਿੰਘ ਸੰਨਿਆਸੀ, ਗੁਰਮੀਤ ਸਿੰਘ ਸਹੋਤਾ ਅਤੇ ਦਰਸ਼ਨ ਸਿੰਘ ਲੋਪੋ ਨੂੰ ਸਲਾਹਕਾਰ, ਦਵਿੰਦਰਜੀਤ ਸਿੰਘ ਗਿੱਲ ਨੂੰ ਚੇਅਰਮੈਨ, ਹਰਭਿੰਦਰ ਸਿੰਘ ਜਾਨੀਆਂ ਨੂੰ ਪ੍ਧਾਨ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੂੰ ਸੀ. ਮੀਤ ਪ੍ਰਧਾਨ, ਗੁਰਚਰਨ ਸਿੰਘ ਰਾਜੂ ਪੱਤੋ ਅਤੇ ਨਰਜੀਤ ਕੌਰ ਨੂੰ ਮੀਤ ਪ੍ਰਧਾਨ, ਕੰਵਲਜੀਤ ਸਿੰਘ ਮਹੇਸਰੀ ਨੂੰ ਜਨਰਲ ਸਕੱਤਰ, ਹਰਪ੍ਰੀਤ ਸਿੰਘ ਚਾਹਲ ਨੂੰ ਸਹਾਇਕ ਸਕੱਤਰ, ਬੁੱਧ ਸਿੰਘ ਭਿੰਡਰ ਨੂੰ ਕੈਸ਼ੀਅਰ, ਡਾ ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਆਡੀਟਰ, ਭਵਨਦੀਪ ਸਿੰਘ ਪੁਰਬਾ ਅਤੇ ਜਗਰੂਪ ਸਿੰਘ ਸਰੋਆ ਨੂੰ ਪ੍ਰੈਸ ਸਕੱਤਰ, ਰਾਮ ਸਿੰਘ ਜਾਨੀਆਂ ਅਤੇ ਲਖਵੀਰ ਸਿੰਘ ਭਿੰਡਰ ਨੂੰ ਜਥੇਬੰਦਕ ਸਕੱਤਰ, ਇਕਬਾਲ ਸਿੰਘ ਖੋਸਾ ਅਤੇ ਕੰਵਰਦੀਪ ਸਿੰਘ ਦਾਰਾਪੁਰ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਅਰੁਨ ਸੂਦ ਨੂੰ ਲੀਗਲ ਐਡਵਾਈਜਰ ਚੁਣਿਆ ਗਿਆ। ਇਸ ਤੋਂ ਇਲਾਵਾ ਕਮਲਜੀਤ ਸਿੰਘ ਸੈਦੋਕੇ, ਗੁਰਪ੍ਰੀਤ ਤਖਤੂਪੁਰਾ, ਕਮਲਜੀਤ ਧੂੜਕੋਟ, ਰਮਨਪ੍ਰੀਤ ਸਿੰਘ ਦੱਦਾਹੂਰ, ਰਣਜੀਤ ਸਿੰਘ ਧਾਲੀਵਾਲ, ਡਾ ਜਸਵੰਤ ਸਿੰਘ ਅਤੇ ਭੁਪਿੰਦਰ ਸਿੰਘ ਧੁੰਨਾ ਨੂੰ ਐਗਜੈਕਟਿਵ ਮੈਂਬਰ ਚੁਣਿਆ ਗਿਆ। ਨਿਗਰਾਨ ਕਮੇਟੀ ਵੱਲੋਂ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਪੂਰੇ ਉਤਸ਼ਾਹ ਨਾਲ ਸਮਾਜ ਸੇਵੀ ਕੰਮਾਂ ਵਿੱਚ ਜੁਟ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵੀਂ ਚੁਣੀ ਗਈ ਟੀਮ ਵੱਲੋਂ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਦੀ ਅਗਵਾਈ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੋਂ, ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਦੇ ਲੋੜਵੰਦ ਲੋਕਾਂ ਦੀ ਮੱਦਦ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਿਲ੍ਹੇ ਭਰ ਦੀਆਂ ਨੌਜਵਾਨ ਕਲੱਬਾਂ ਦੇ ਮੈਂਬਰ ਅਤੇ ਡੈਲੀਗੇਟ ਹਾਜਰ ਸਨ
