ਜਗਰਾਉਂ, 25 ਅਪ੍ਰੈਲ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ )-ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਸਕੂਟਰੀ ’ਤੇ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਲੜਕਿਆਂ ਨੂੰ ਕਾਬੂ ਕੀਤਾ ਹੈ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮਲਕ ਚੌਕ ਜਗਰਾਉਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਅਜੇ ਕੁਮਾਰ ਅਤੇ ਰਾਜਿੰਦਰ ਕੁਮਾਰ ਵਾਸੀ ਮੁਹੱਲਾ ਰਾਣੀਵਾਲਾ ਖੂਹ, ਚੁੰਗੀ ਨੰਬਰ 7 ਅਗਵਾੜ ਲਧਾਈ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਚੰਗੀ ਨੰਬਰ ਪੰਜ ਜਗਰਾਉਂ ਤੋਂ ਹੈਰੋਇਨ ਸਪਲਾਈ ਕਰਨ ਲਈ ਆਪਣੇ ਸਕੂਟਰੀ ’ਤੇ ਪਿੰਡ ਅਲੀਗੜ੍ਹ ਵੱਲ ਜਾ ਰਹੇ ਸਨ। ਇਸ ਸੂਚਨਾ ’ਤੇ ਸ਼ਮਸ਼ਾਨਘਾਟ ਨੇੜੇ ਕੋਠੇ ਖੰਜੂਰਾ ਕੋਲ ਨਾਕਾਬੰਦੀ ਕਰਕੇ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਅਜੈ ਅਤੇ ਰਾਜਿੰਦਰ ਕੁਮਾਰ ਨੂੰ 60 ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਗਿਆ।