Home crime ਬਠਿੰਡਾ SSP ਦਫਤਰ ਦੇ ਬਾਹਰ ਨਾਨ ਖਾਂਦੀ ਔਰਤ ‘ਤੇ ਜਾਨਲੇਵਾ ਹਮਲਾ,

ਬਠਿੰਡਾ SSP ਦਫਤਰ ਦੇ ਬਾਹਰ ਨਾਨ ਖਾਂਦੀ ਔਰਤ ‘ਤੇ ਜਾਨਲੇਵਾ ਹਮਲਾ,

49
0

ਢਿੱਡ ‘ਚ ਚਾਕੂ ਨਾਲ ਕੀਤੇ 5 ਵਾਰ; ਹਮਲਾਵਰ ਗ੍ਰਿਫ਼ਤਾਰ

ਬਠਿੰਡਾ (ਬੋਬੀ ਸਹਿਜਲ) ਮੰਗਲਵਾਰ ਦੁਪਹਿਰ ਨੂੰ ਐੱਸਐੱਸਪੀ ਦਫ਼ਤਰ ਨੇੜੇ ਇੱਕ ਰੇਹੜੀ ਵਾਲੇ ਕੋਲ ਨਾਨ ਖਾ ਰਹੀ ਇੱਕ ਔਰਤ ‘ਤੇ ਇਕ ਨੌਜਵਾਨ ਵੱਲੋਂ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਔਰਤ ਦੇ ਢਿੱਡ ਵਿਚ ਪੰਜ ਵਾਰ ਚਾਕੂ ਮਾਰੇ ਗਏ ਹਨ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਲਾਈਨ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲੇ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਡੀਐਸਪੀ ਸਿਟੀ ਦੋ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਔਰਤ ’ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਦੋਸ਼ੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here