ਜਗਰਾਉਂ, 28 ਮਾਰਚ ( ਮੋਹਿਤ ਜੈਨ)-ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਅਪਣੇ ਪਿਤਾ ਸ੍ਰੀ ਰਾਧਾ ਕ੍ਰਿਸ਼ਨ ਜੀ ਦੀ ਯਾਦ ਵਿੱਚ ਸੰਨ 1913 ਵਿੱਚ ਸਥਾਪਤ ਆਰ.ਕੇ.ਹਾਈ ਸਕੂਲ ਜਗਰਾਉਂ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਸੀਮਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਜੋਗਿੰਦਰ ਆਜ਼ਾਦ ਸਨ । ਜਿਨਾਂ ਨੇ ਹਰ ਜਮਾਤ ਚੋਂ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਪਣੇ ਵਲੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਮੈਨੇਜਮੈਂਟ ਮੈਂਬਰ ਪ੍ਰੇਮ ਚੰਦ ਗਰਗ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਸ਼ ਅਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਮੈਨੇਜਰ ਰਜਿੰਦਰ ਜੈਨ, ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਤੇ ਜੋਗਿੰਦਰ ਆਜ਼ਾਦ ਨੇ ਸਮਾਜ ਸੇਵੀਆਂ ਨੂੰ ਲਾਲਾ ਜੀ ਦੇ ਇਸ ਸਕੂਲ ਦੀ ਵੱਧ ਤੋਂ ਵੱਧ ਸਹਾਇਤਾ ਕਰਣ ਦੀ ਅਪੀਲ ਕੀਤੀ। ਇਸ ਮੋਕੇ ਮੈਂਬਰ ਡਾ਼ ਮਦਨ ਮਿਤੱਲ ਅਤੇ ਪ੍ਰਿੰਸੀਪਲ ਸੀਮਾ ਸ਼ਰਮਾ ਨੇ ਸਭ ਮਹਿਮਾਨਾ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਕ ਦੀ ਡਿਊਟੀ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਹਮੇਸ਼ਾ ਦੀ ਤਰਾਂ ਬਾਖ਼ੂਬੀ ਨਿਭਾਈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਗਰੀਨ ਲੇਡੀ ਮੈਡਮ ਕੰਚਨ ਗੁਪਤਾ, ਸਾਬਕਾ ਪ੍ਰਿੰਸੀਪਲ ਵਿਨੋਦ ਦੁਆ,ਸਾਬਕਾ ਪ੍ਰਿੰਸੀਪਲ ਸੁਖਨੰਦਨ ਗੁਪਤਾ, ਪ੍ਰਿੰਸੀਪਲ ਸੁਮਨ ਖਹਿਰਾ, ਪਰਮਜੀਤ ਉਪਲ,ਸੰਤੋਸ਼ ਕੋਰ ਮਨੀਸ਼ਾ ਸ਼ਰਮਾ,ਮਹਿੰਦਰ ਪਾਲ ਅਤੇ ਸਮੂਹ ਸਟਾਫ ਹਾਜ਼ਰ ਸੀ।
