ਜਗਰਾਓਂ, 15 ਸਤੰਬਰ ( ਰਾਜੇਸ਼ ਜੈਨ)-ਸ਼ਹਿਰ ਦੇ ਪ੍ਰਸਿੱਧ ਸਿੱਖਿਆ ਸੰਸਥਾਨ ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਦੀ ਸੁਅਸਥ ਸੋਚ ਸਦਕਾ ਸਕੂਲ ਵਿੱਚ ਪੜਾਈ ਦੇ ਨਾਲ-ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਤੇ ਖੇਡਾਂ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਅੰਦਰ ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ ਤੇ ਇੱਕਜੁਟਤਾ ਵਰਗੇ ਨੈਤਿਕ ਗੁਣਾਂ ਦਾ ਵਿਕਾਸ ਹੋ ਸਕੇ। ਸੀ.ਆਈ.ਐਸ.ਸੀ.ਈ. ਜ਼ੋਨਲ ਲੈਵਲ ਤੋਂ ਜਿੱਤ ਕੇ ਆਏ ਸਕੂਲਾਂ ਦੇ ਰਿਜ਼ਨਲ ਅਥਲੈਟਿਕਸ ਮੁਕਾਬਲੇ-2023 ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਤੀ 10 ਸਤੰਬਰ 2023 ਨੂੰ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਜ਼ੋਨਾਂ ਵਿੱਚੋਂ–ਲੁਧਿਆਣਾ, ਚੰਡੀਗੜ੍ਹ, ਐਨ.ਸੀ.ਆਰ. ਦਿੱਲੀ, ਮੋਗਾ, ਅੰਮਿ੍ਤਸਰ ਅਤੇ ਗੁਰਦਾਸਪੁਰ ਜ਼ੋਨ ਨੇ ਭਾਗ ਲਿਆ। ਲੁਧਿਆਣਾ ਜ਼ੋਨ ਵਿੱਚੋਂ ਪ੍ਰੀਤਪਾਲ ਸਿੰਘ ਨੇ 400 ਮੀਟਰ ਹਰਡਲ ਰੇਸ ਵਿੱਚ ਗੋਲਡ ਮੈਡਲ ਜਿੱਤ ਮਹਾਪ੍ਰਗਯ ਸਕੂਲ ਦੀ ਸ਼ਾਨ ਚ ਵਾਧਾ ਕੀਤਾ। ਇਸ ਮੌਕੇ ਪ੍ਰੀਤਪਾਲ ਸਿੰਘ ਤੇ ਕੋਚ ਬਲਜੀਤ ਸਿੰਘ ਨੂੰ ਵਧਾਈ ਦਿੰਦਿਆਂ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਜੀ ਨੇ ਕਿਹਾ ਕਿ ਖਿਡਾਰੀ ਕਿਸੇ ਵੀ ਦੇਸ਼, ਕੌਮ ਦੇ ਗਹਿਣੇ ਹੁੰਦੇ ਹਨ ਅਤੇ ਦੇਸ਼ ਦਾ ਸੱਭਿਆਚਾਰ ਤੇ ਆਪਣੇ ਕੈਰੀਅਰ ਲਈ ਨਵੇਂ ਮੌਕੇ ਸਿਰਜਦੇ ਹਨ। ਇਸ ਮੌਕੇ ਉਨ੍ਹਾਂ ਨੇ ਮਾਪਿਆਂ ਤੇ ਅਧਿਆਪਕਾਂ ਨੂੰ ਵੱਧਾਈ ਦਿੱਤੀ।