ਜਗਰਾਉਂ, 30 ਮਈ ( ਬਲਦੇਵ ਸਿੰਘ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀ.ਪੀ.ਈ.ਓਜ਼ ਦੀਆਂ ਤਰੱਕੀਆਂ ਵਾਲੀ ਫਾਈਲ ਤੇ ਵਾਰ ਵਾਰ ਇਤਰਾਜ਼ ਲਾਉਣ ਤੋਂ ਔਖੇ ਪੰਜਾਬ ਦੇ ਸੀਨੀਅਰ ਸੈਂਟਰ ਹੈੱਡ ਟੀਚਰਾਂ ਨੇ ਜ਼ੂਮ ਮੀਟਿੰਗ ਕਰਕੇ ਆਪਣੀ ਭੜਾਸ ਕੱਢੀ ਅਤੇ ਸਿੱਖਿਆ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਕਾਰਗੁਜ਼ਰੀ ਤੇ ਸਵਾਲ ਵੀ ਚੁੱਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਜੌਹਲ ਲੁਧਿਆਣਾ, ਵਨੀਤ ਕੁਮਾਰ ਜਲੰਧਰ, ਮਨੋਜ ਬੇਦੀ ਸ੍ਰੀ ਮੁਕਤਸਰ ਸਾਹਿਬ, ਦਿਲਬਾਗ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੱਸਿਆ ਕਿ ਮਿਲੀ ਸੂਚਨਾ ਮੁਤਾਬਿਕ ਅਫਸਰਸ਼ਾਹੀ ਬੀ.ਪੀ.ਈ.ਓਜ਼ ਦੀਆਂ ਤਰੱਕੀਆਂ ਜਾਣ ਬੁੱਝ ਕੇ ਲਮਕਾਉਣਾ ਚਾਹੁੰਦੀ ਹੈ ਤਾਂ ਕਿ ਭਵਿੱਖ ਵਿੱਚ ਚੱਲ ਰਹੇ ਅਦਾਲਤੀ ਕੇਸਾਂ ਦਾ ਅਸਰ ਇਹਨਾਂ ਤੇ ਪੈ ਸਕੇ। ਪਰੰਤੂ ਅਦਾਲਤ ਵੱਲੋਂ ਅਜੇ ਤੱਕ ਕਿਸੇ ਵੀ ਕੇਸ ਵਿੱਚ ਬੀ.ਪੀ.ਈ.ਓਜ਼ ਦੀਆਂ ਤਰੱਕੀਆਂ ਨੂੰ ਸਟੇਅ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਤਰੱਕੀਆਂ ਦੇ ਕੰਮ ਨੂੰ ਸਾਬੋਤਾਜ ਕਰਨਾ ਠੀਕ ਨਹੀਂ ਜਦੋਂ ਕਿ ਪੰਜਾਬ ਪਹਿਲਾਂ ਹੀ ਬੀ.ਪੀ.ਈ.ਓਜ਼ ਦੀਆਂ ਅੱਧ ਤੋਂ ਵੀ ਵਧੇਰੇ ਖਾਲੀ ਅਸਾਮੀਆਂ ਦੇ ਸਹਾਰੇ ਚੱਲ ਰਿਹਾ ਹੈ। ਜਿਸਦਾ ਅਸਰ ਪੰਜਾਬ ਦੇ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਤੇ ਪੈਣਾ ਯਕੀਨੀ ਹੈ। ਯਾਦ ਰਹੇ ਕਿ ਸਿੱਖਿਆ ਵਿਭਾਗ ਵਿੱਚ ਪੰਜਾਬ ਵੱਲੋਂ ਪਹਿਲਾਂ ਹੀ ਮਿਤੀ 24-03-2023 ਨੂੰ ਪੱਤਰ ਜਾਰੀ ਕਰਕੇ ਪੰਜਾਬ ਭਰ ਵਿੱਚੋਂ ਬਤੌਰ ਬੀ.ਪੀ.ਈ.ਓ. ਪਦਉਨੱਤ ਹੋਣ ਲਈ 59 ਸੈਂਟਰ ਹੈਂਡ ਟੀਚਰਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਵਾਈ ਜਾ ਚੁੱਕੀ ਹੈ।
ਯਾਦਮਨਿੰਦਰ ਸਿੰਘ, ਅਵਨੀ ਕੁਮਾਰ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਮਨਜੀਤ ਸਿੰਘ ਅਤੇ ਸੁਰਿੰਦਰ ਕੁਮਾਰ ਲੁਧਿਆਣਾ, ਬਲਵਿੰਦਰ ਸਿੰਘ, ਹਰਦੇਵ ਸਿੰਘ ਸਰਹਾਲੀ, ਸੁਰਿੰਦਰ ਕੁਮਾਰ, ਮਨਜੀਤ ਸਿੰਘ, ਜਸਵੀਰ ਸਿੰਘ, ਪ੍ਰਮੋਦ ਕੁਮਾਰ ਜਲੰਧਰ, ਚਮਨ ਲਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮਾਣਯੋਗ ਸਿੱਖਿਆ ਸਕੱਤਰ ਨੂੰ ਮਿਲ ਕੇ ਇਹ ਮੁੱਦਾ ਉਠਾਇਆ ਜਾਵੇਗਾ ਕਿਉਂਕਿ ਉਹਨਾਂ ਨੂੰ ਸਿੱਖਿਆ ਸਕੱਤਰ ਦਾ ਤਬਾਦਲਾ ਹੋਣ ਨਾਲ ਨਵੇਂ ਸਿੱਖਿਆ ਸਕੱਤਰ ਸ੍ਰੀ ਮਤੀ ਸੀਮਾ ਜੈਨ ਆਈ.ਏ.ਐੱਸ. ਤੋਂ ਉਹਨਾਂ ਨੂੰ ਇੱਕ ਆਸ ਬੱਝੀ ਹੈ। ਅਧਿਆਪਕਾਂ ਨੇ ਕਿਹਾ ਕਿ ਵਿਭਾਗ ਦੀ ਟਾਲ-ਮਟੋਲ ਦੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਤਰੱਕੀਆਂ ਦੀ ਫਾਈਲ ਵਿੱਚ ਕਲੈਰੀਕਲ ਗਲਤੀਆਂ ਕਰਕੇ ਅਤੇ ਇਹਨਾਂ n/delta ਜਾਣ ਬੁੱਝ ਕੇ ਲਮਕਾਉਣ ਵਾਲਿਆਂ ਖਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਮੰਤਰੀਆਂ delta ਮਿਲਿਆ ਜਾਵੇਗਾ। ਤਰੱਕੀਆਂ ਨਾ ਕਰਨ ਦੀ ਸੂਰਤ ਵਿੱਚ ਅਖੀਰ ਵਿੱਚ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।