ਜਗਰਾਉਂ, 30 ਮਈ ( ਰਾਜੇਸ਼ ਜੈਨ)-ਮਹਾਪ੍ਰਗਯ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਦੀ ਦੂਰਦਰਿਸ਼ਟੀ ਸਦਕਾ ਵਿਦਿਆਰਥੀਆਂ ਅੰਦਰ ਸਵੈ ਨਿਰਭਰਤਾ, ਨਿਰਪੱਖਤਾ ਤੇ ਅਗੁਵਾਈ ਦੇ ਗੁਣਾਂ ਦਾ ਸੰਚਾਰ ਕਰਨ ਲਈ ਅਤੇ ਭਵਿੱਖ ਦੇ ਨੇਤਾ ਸਿਰਜਣ ਲਈ ਵਿਦਿਆਰਥੀ ਪਰਿਸ਼ਦ ਦੇ ਗਠਨ ਮੌਕੇ ” ਅਲੰਕਰਣ ਸਮਾਰੋਹ” ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਨਵਕਾਰ ਮੰਤਰ ਦੇ ਜਾਪ ਨਾਲ ਹੋਇਆ।ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਨੇ ਵਿਦਿਆਰਥੀ ਪਰਿਸ਼ਦ ਗਠਨ ਦੇ ਮੰਤਵ ਤੇ ਵਿਦਿਆਰਥੀ ਜੀਵਨ ਵਿੱਚ ਇਸ ਦੇ ਮਹੱਤਵ ‘ਤੇ ਚਾਨਣਾ ਪਾਇਆ।ਛੇਵੀਂ ਤੇ ਸੱਤਵੀਂ ਦੇ ਵਿਦਿਆਰਥੀਆਂ ਨੇ ਮਿੱਠੀ ਅਵਾਜ਼ ਵਿੱਚ ਸਕੂਲ ਗੀਤ ਗਾ ਕੇ ਮਾਹੌਲ ਸਿਰਜ ਦਿੱਤਾ। ਸਕੂਲ ਡਾਇਰੈਕਟਰ ਸ੍ਰੀ ਵਿਸ਼ਾਲ ਜੈਨ , ਪ੍ਰਿੰਸੀਪਲ ਪ੍ਰਭਜੀਤ ਕੌਰ ਅਤੇ ਮੈਨੇਜਰ ਮਨਜੀਤ ਇੰਦਰ ਕੁਮਾਰ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਦਵੀ ਅਨੁਸਾਰ ਸੈਸ਼ੇ ਪਹਿਨਾਏ ਅਤੇ ਹਾਊਸ ਮਾਸਟਰ/ਮਿਸਟ੍ਰੈਸ ਨੇ ਹਾਊਸ ਦਾ ਝੰਡਾ ਹਾਊਸ ਪ੍ਰੀਫੈਕਟ ਦੇ ਸਪੁਰਦ ਕੀਤਾ। ਜੂਨੀਅਰ ਅਤੇ ਸੀਨੀਅਰ ਹੈੱਡ ਗਰਲ ਨਵਜੋਤ ਕੌਰ, ਖੁਸ਼ਪ੍ਰੀਤ ਕੌਰ, ਹੈੱਡ ਬੁਆਏ ਅਰਮਾਨ ਸਿੰਘ ਹਾਂਸ ਅਤੇ ਸਹਿਵੀਰ ਸਿੰਘ ਚੁਣੇ ਗਏ। ਸੋਸ਼ਲ ਸਰਵਿਸ ਲੀਡਰ ਹਰਨੂਰ ਕੌਰ ਅਤੇ ਸਨਜੋਤ ਕੌਰ, ਸਪੋਰਟਸ ਕੈਪਟਨ ਮੇਲ ਤੇ ਫੀਮੇਲ ਪਰਮਵੀਰ ਸਿੰਘ, ਮਹਿਤਾਬ ਸਿੰਘ ਹੰਸਰਾ, ਗੁਰਮਨਦੀਪ ਕੌਰ ਤੇ ਅਮਰੀਤ ਕੌਰ ਬਣੇ। ਚਾਰੇ ਹਾਊਸ ਚੀਜ਼ਾਂ, ਫਿੰਚੀਜ਼, ਪੈਰਟਸ ਤੇ ਰੌਬਿਨਸ ਦੇ ਜੂਨੀਅਰ ਅਤੇ ਸੀਨੀਅਰ ਹਾਊਸ ਪ੍ਰੀਫੈਕਟ ਕ੍ਰਮਵਾਰ ਰਵਰੀਤ ਕੌਰ, ਜੈਸਮੀਨ ਸਿੱਧੂ, ਅਵਰੀਤ ਕੌਰ, ਹਰਸ਼ਦੀਪ ਕੌਰ, ਜਗਦੀਪ ਸਿੰਘ, ਤਨਵੀਰ ਕੌਰ, ਪਰਲੀਨ ਕੌਰ ਅਤੇ ਮਨਜੋਤ ਸਿੰਘ ਜਗਦੇ ਚੁਣੇ ਗਏ। ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਵਿਦਿਆਰਥੀ ਪਰਿਸ਼ਦ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਮਿਲਕੇ ਕੰਮ ਕਰਨ ਲਈ ਪ੍ਰੇਰਦੇ ਹੋਏ ਆਪਣਾ ਤੇ ਸਕੂਲ ਦਾ ਨਾਮ ਉੱਚਾ ਕਰਨ ਦੀ ਹਦਾਇਤ ਦਿੱਤੀ।ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਇਸ ਮੌਕੇ ਜੂਨੀਅਰ ਸਕੂਲ ਕੋਆਰਡੀਨੇਟਰ ਸੁਰਿੰਦਰ ਕੌਰ, ਸੁਪਰਿਟੇਂਡੇਂਟ ਰਿਤੇਸ਼ ਜੈਸਵਾਲ,ਚਾਰੋਂ ਹਾਊਸ ਦੇ ਮਾਸਟਰ ਤੇ ਮਿਸਟ੍ਰੈਸ ਬਲਜਿੰਦਰ ਕੌਰ, ਰਣਜੀਤ ਕੌਰ, ਕਿਰਮਾ ਸ਼ਰਮਾ, ਗੁਰਜੀਤ ਸਿੰਘ, ਉਰਮਿਲਾ ਜੈਸਵਾਲ, ਅਮਨਦੀਪ ਕੌਰ ਤੇ ਤਰਨਜੀਤ ਕੌਰ ਅਤੇ ਹੋਰ ਅਧਿਆਪਕ ਮੌਜੂਦ ਸਨ।