Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਜਲੰਧਰ ਲੋਕ ਸਭਾ ਚੋਣ ਤੈਅ ਕਰੇਗੀ ਪੰਜਾਬ ਸਰਕਾਰ...

ਨਾਂ ਮੈਂ ਕੋਈ ਝੂਠ ਬੋਲਿਆ..?
ਜਲੰਧਰ ਲੋਕ ਸਭਾ ਚੋਣ ਤੈਅ ਕਰੇਗੀ ਪੰਜਾਬ ਸਰਕਾਰ ਅਗਲਾ ਭਵਿੱਖ

60
0


ਪੰਜਾਬ ਵਿੱਚ ਲੋਕ ਸਭਾ ਹਲਕਾ ਜਲੰਧਰ ਵਿਖੇ ਉਪ ਚੋਣ ਹੋਣ ਜਾ ਰਹੀ ਹੈ। ਕਾਂਗਰਸ, ਭਾਜਪਾ, ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤਾਉਣ ਲਈ ਪੂਰਾ ਜ਼ੋਰ ਲਗਾਉਣਗੇ। ਜਲੰਧਰ ਦੀ ਇਹ ਉਪ ਚੋਣ ਦਾ ਨਤੀਜਾ ਪੰਜਾਬ ਸਰਕਾਰ ਦੇ ਇਕ ਸਾਲ ਦੀ ਕਾਰਗੁਜਾਰੀ ਦਾ ਮੁਲਾਂਕਣ ਹੋਵੇਗਾ। ਇਸ ਚੋਣ ਦੇ ਨਤੀਜੇ ਪੰਜਾਬ ਸਰਕਾਰ ਦੇ ਅਗਲੇ ਭਵਿੱਖ ਨੂੰ ਵੀ ਤੈਅ ਕਰੇਗਾ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਨਣ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਤਾਂ ਇਹ ਸੀਟ ਖਾਲੀ ਹੋਣ ਤੇ ਭਗਵੰਤ ਮਾਨ ਦੀ ਪੱਕੀ ਮੰਨੀ ਜਾਂਦੀ ਸੀਟ ਜਿਥੋਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਹੋਇਆ ਹੈ। ਉਥੇ ਹੋਈ ਉਪ ਚੋਣ ਵਿਚ ਆਮ ਆਦਮੀ ਪਾਰਟੀ ਦੀ ਇਹ ਪੱਕੀ ਸੀਟ ਉਨ੍ਹਾਂ ਦੇ ਹੱਥੋਂ ਖਿਸਕ ਗਈ ਅਤੇ ਉਥੋਂ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਸਦ ਚੁਣੇ ਗਏ। ਉਸ ਵੇਲੇ ਵੀ ਇਸ ਤਰ੍ਹਾਂ ਸੱਤਾਧਾਰੀ ਪਾਰਟੀ ਦੀ ਹਾਰ ਦੀ ਖੂਬ ਚਰਚਾ ਹੋਈ ਸੀ। ਪਰ ਉਸ ਸਮੇਂ ਪੰਜਾਬ ਸਰਕਾਰ ਨੂੰ ਬਣੇ ਅਜੇ ਥੋੜਾ ਸਮਾਂ ਹੋਇਆ ਹੋਣ ਕਾਰਨ ਸਰਕਾਰ ਅਪਣਾ ਬਚਾਵ ਕਰਨ ਵਿਚ ਸਫਲ ਰਹੀ। ਹੁਣ ਪੰਜਾਬ ’ਚ ਇਕ ਸਾਲ ਦਾ ਸਮਾਂ ਸਰਕਾਰ ਦਾ ਪੂਰਾ ਹੋ ਗਿਆ ਹੈ। ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਗਈ ਤਾਂ ਇਹ ਸੀਟ ਖਾਲੀ ਹੋ ਗਈ। ਹੁਣ ਇਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਇਸ ’ਤੇ ਸਭ ਦੀ ਨਜ਼ਰ ਲੱਗੀ ਹੋਈ ਗਈ ਹੈ। ਕਾਂਗਰਸ ਨੇ ਉਥੋਂ ਸੰਤੋਖ ਸਿੰਗ ਚੌਧਰੀ ਦੀ ਪਤਨੀ ਨੂੰ ਉਮੀਦਵਾਰ ਐਲਾਨ ਦਿਤਾ ਹੈ। ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ ਹੈ ਅਤੇ ਇਹ ਸੀਟ ਬਸਪਾ ਦੇ ਹਿੱਸੇ ਆ ਗਈ ਹੈ ਤਾਂ ਉੁਮੀਦਵਾਰ ਬਸਪਾ ਸੁਪ੍ਰੀਮੋ ਮਾਇਆਵਤੀ ਤੈਅ ਕਰਨਗੇ। ਭਾਰਤੀ ਜਨਤਾ ਪਾਰਟੀ ਜੋ ਇਸ ਸੀਟਾਂ ’ਤੇ ਪਹਿਲੀ ਵਾਰ ਆਪਣੇ ਪੱਧਰ ’ਤੇ ਚੋਣ ਲੜ ਰਹੀ ਹੈ, ਉਹ ਅਜੇ ਤੱਕ ਅਪਣਾ ਉਮੀਦਵਾਰ ਐਲਾਨ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਉਥੋਂ ਆਪਣੀ ਪਾਰਟੀ ਦਾ ਉਮੀਦਵਾਰ ਐਲਾਣ ਦਿਤਾ ਹੈ। ਆਉਣ ਵਾਲੇ ਦਿਨਾਂ ਵਿੱਚ ਜਲੰਧਰ ਸੀਟ ਦੀ ਬਿਸਾਤ ਪੂਰੀ ਤਰ੍ਹਾਂ ਨਾਲ ਸਜ ਜਾਵੇਗੀ। ਇਹ ਸੀਟ ਸਭ ਪਾਰਟੀਆਂ ਲਈ ਵੱਕਾਰ ਦੇ ਸਵਾਲ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਸਨ। ਕਾਂਗਰਸ ਆਪਣੀ ਇਹ ਸੀਟ ਕਦੇ ਵੀ ਗਵਾਉਣਾ ਨਹੀਂ ਚਾਹੇਗੀ। ਸ਼ਰੋਮਣੀ ਅਕਾਲੀ ਦਲ ਪੰਜਾਬ ਵਿੱਚ ਫਿਰ ਤੋਂ ਅਪਣੀ ਸਾਖ ਨੂੰ ਮਜਬੂਤ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ। ਭਾਜਪਾ ਜੋ ਕਿ ਪਹਿਲੀ ਵਾਰ ਆਪਣੇ ਪੱਧਰ ’ਤੇ ਇਹ ਚੋਣ ਲੜੇਗੀ ਇਸ ਲਈ ਉਹ ਆਪਣਾ ਦਮ ਦਿਖਾਉਣ ਲਈ ਹਰ ਹੀਲਾ ਵਰਤਣ ਤੋਂ ਗੁਰੇਜ ਨਹੀਂ ਕਰੇਗੀ ਅਤੇ ਆਮ ਆਦਮੀ ਪਾਰਟੀ ਲਈ ਇਹ ਸੀਟ ਸਭ ਤੋਂ ਅਹਿਮ ਇਸ ਲਈ ਮੰਨ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਇਕ ਸਾਲ ਦੇ ਸਾਸ਼ਨ ਦਾ ਮੁੱਲਾਂਕਣ ਇਸੇ ਸੀਟ ਦੇ ਨਤੀਜੇ ਤੋਂ ਕੀਤਾ ਜਾਵੇਗਾ। ਜਿਸ ਵਿਚ ਇਸ ਸੰਸਦ ਸੀਟ ਤੋਂ ਜਿੱਤ ਹਾਰ ਪਾਰਟੀ ਦੁਆਰਾ ਇਕ ਸਾਲ ਵਿਚ ਕੀਤੇ ਗਏ ਕੰਮ ਪਰਖੇ ਜਾਣਗੇ। ਪੰਜਾਬ ਵਿਚ ਇਸ ਸਮੇਂ ਭਾਈ ਅਮ੍ਰਿਤਪਾਲ ਸਿੰਘ ਦਾ ਮੁੱਦਾ ਪੰਜਾਬ ਦੇ ਇਕ ਵੱਡੇ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਾਵੇਂ ਸਰਕਾਰ ਇਸ ਮਾਮਲੇ ਨੂੰ ਲੈ ਕੇ ਆਪਣੀ ਪਿੱਠ ਛਪਥਪਾ ਰਹੀ ਹੈ ਪਰ ਆਮ ਲੋਕਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਨੂੰ ਬਿਨ੍ਹਾਂ ਵਜਹ ਤੁੱਲ ਦਿਤੀ ਗਈ। ਅਮਿ੍ਰਤਪਾਲ ਸਿੰਘ ਦੀ ਗਿ੍ਰਫਤਾਰੀ ਬੜੇ ਸਹਿਜ ਅਤੇ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਸੀ। ਜਿਸ ਤਰ੍ਹਾਂ ਉਸਨੂੰ ਇਕ ਵੱਡੇ ਵਿਲੇਨ ਦੇ ਤੌਰ ਤੇ ਪੇਸ਼ ਕੀਤਾ ਗਿਆ ਉਸ ਨਾਲ ਸਿੱਖ ਕੌਮ ਦੇ ਦੇਸ਼ ਵਿਦੇਸ਼ ਵਿਚ ਮੀਡੀਆ ਵਲੋਂ ਕੀਤੇ ਗਏ ਪ੍ਰਚਾਰ ਨਾਲ ਬਦਨਾਮੀ ਹੋਈ। ਜਿਸਨੂੰ ਕੋਈ ਵੀ ਸਿੱਖ ਸਹੀ ਨਹੀਂ ਮੰਨਦਾ। ਜਿਸਦੇ ਸਬੰਧ ਵਿੱਚ ਗੁੱਸੇ ਦੀ ਲਹਿਰ ਲੋਕਾਂ ਵਿਚ ਹੈ। ਪੰਜਾਬ ਵਿਚ ਖਰਾਬ ਹੋ ਰਹੀ ਲਾ ਐੰਡ ਆਰਡਰ ਦੀ ਸਿਥਤੀ, ਬੇਕਾਬੂ ਪੁਲਿਸ, ਨਸ਼ੇ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਲ ਅਸਫਲਤਾ, ਇਸਤੋਂ ਇਲਾਵਾ ਆਪ ਸਰਕਾਰ ਦੇ ਵਿਧਾਇਕ ਅਤੇ ਨੇਤਾ ਜਿਸ ਤਰ੍ਹਾਂ ਨਾਲ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈ ਕੇ ਨਜਾਇਜ ਕਾਰਵਾਈਆਂ ਕਰਵਾਉਣ ਵਿਚ ਲੱਗੇ ਹੋਏ ਹਨ ਉਹ ਵੀ ਸਰਕਾਰ ਲਈ ਮੁਸੀਬਤ ਦਾ ਕਾਰਨ ਬਨਣਗੇ। ਇਸਦੇ ਬਾਵਜੂਦ ਆਮ ਆਦਮੀ ਪਾਰਟੀ ਪੰਜਾਬ ਵਿਚ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁੱਹਲਾ ਕਲੀਨਿਕਾਂ ਦੇ ਨਾਮ ਹੇਠ, ਐਜੂਕੇਸ਼ਨ ਵਿਚ ਸੁਧਾਰ ਕਰਨ, ਬੇਅਦਬੀ ਕਸਾਂ ਵਿਚ ਕਾਰਵਾਈ, ਇਕ ਸਾਲ ਵਿੱਚ ਹਜ਼ਾਰਾਂ ਨੌਕਰੀਆਂ ਦੇਣ ਦੇ ਨਾਮ ਹੇਠ ਆਪਣੀ ਪਿੱਠ ਥਪਥਪਾ ਕੇ ਵੋਟਾਂ ਮੰਗਣ ਦੀ ਆਸ ਲਗਾਈ ਬੈਠੀ ਹੈ। ਇਸ ਲਈ ਜਲੰਧਰ ਲੋਕ ਸਭਾ ਦੀ ਚੋਣ ਦੇ ਨਤੀਜੇ ਇਹ ਸਪੱਸ਼ਟ ਕਰਨਗੇ ਕਿ ਆਮ ਆਦਮੀ ਪਾਰਟੀ ਇਸ ਸਮੇਂ ਪੰਜਾਬ ਵਿਚ ਕਿਥੇ ਖੜੀ ਹੈ ਅਤੇ ਪੰਜਾਬ ਨਿਵਾਸੀਆਂ ਨੂੰ ਕਿੰਨਾਂ ਸੰਤੁਸ਼ਟ ਕਰ ਪਾਈ ਹੈ ਅਤੇ ਇਸ ਸਰਕਾਰ ਦਾ ਆਉਣ ਵਾਲਾ ਭਵਿੱਖ ਕੀ ਹੋਵੇਗਾ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here