ਭਾਦਸੋਂ (ਰੋਹਿਤ ਗੋਇਲ ) ਸਕੂਲ ਆਫ਼ ਐਮੀਨੈਂਸ ਵਜੋਂ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦਸੋਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਾਨ-ਬੋਰਡ ਜਮਾਤਾਂ ਦੇ ਨਤੀਜਿਆਂ ‘ਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਅਕਾਦਮਿਕ ਖੇਤਰ ਦੇ ਨਾਲ-ਨਾਲ ਖੇਡਾਂ ਤੇ ਹੋਰ ਸਹਿ-ਵਿੱਦਿਅਕ ਮੁਕਾਬਲਿਆਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ। ਵਿਧਾਇਕ ਦੇਵ ਮਾਨ ਨੇ ਸਕੂਲ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਆਉਣ ਨਾਲ ਸੂਬੇ ਅੰਦਰ ਸਰਕਾਰੀ ਸਕੂਲਾਂ ਦਾ ਸੁਨਿਹਰੀ ਦੌਰ ਪਰਤ ਆਇਆ ਹੈ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗੀਤ, ਗਿੱਧਾ, ਭੰਗੜਾ ਆਦਿ ਰੰਗਾਰੰਗ ਪੋ੍ਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਵਿਸ਼ੇਸ ਨੁੱਕੜ ਨਾਟਕ ਰਾਹੀਂ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਉਪਰਾਲੇ, ਸਕੂਲ ਆਫ਼ ਐਮੀਨੈਂਸ ਅਤੇ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਪਿੰ੍ਸੀਪਲ ਬੰਦਨਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਪ੍ਰਰਾਪਤੀਆਂ ਤੇ ਸਕੂਲ ‘ਚ ਮਿਲਦੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਨਾਮ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੇ ਵੀ ਸਕੂਲ ਦੀ ਕਾਰਗੁਜ਼ਾਰੀ ਨੂੰ ਖੂਬ ਸਰਾਹਿਆ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਗੁਰਪ੍ਰਰੀਤ ਸਿੰਘ ਅਤੇ ਮੈਡਮ ਨੌਸ਼ਾਤ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਰੰਨੋ ਸਕੂਲ ਮੁਖੀ ਮਨਪ੍ਰਰੀਤ ਕੌਰ, ਨਗਰ ਪ੍ਰਧਾਨ ਦਰਸ਼ਨ ਕੌੜਾ, ‘ਆਪ’ ਸਰਕਲ ਪ੍ਰਧਾਨ ਸੁੱਖ ਘੁੰਮਣ, ਟਰੱਕ ਯੂਨੀਅਨ ਪ੍ਰਧਾਨ ਨਿਰਭੈ ਸਿੰਘ ਘੁੰਡਰ, ਸੀਨੀਅਰ ਆਗੂ ਦੀਪਾ ਰਾਮਗੜ੍ਹ, ਸਾਬਾਕ ਪ੍ਰਧਾਨ ਚੁੰਨੀ ਲਾਲ, ਕੌਂਸਲਰ ਗੋਪਾਲ ਸਿੰਘ ਖਨੌੜਾ, ਕੌਂਸਲਰ ਸਤਨਾਮ ਸੰਧੂ, ਤੇਜਿੰਦਰ ਸਿੰਘ ਖਹਿਰਾ, ਹਰਵਿੰਦਰ ਸਿੰਘ ਭੜੀ, ਮਾਸਟਰ ਬਲਜੀਤ ਸਿੰਘ, ਅਮਰਨਾਥ ਸ਼ੁਕਲਾ ਤੇ ਨਰਿੰਦਰ ਜੋਸ਼ੀ ਨੇ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਨੂੰ ਯਾਦਗਾਰੀ ਬਣਾਇਆ।