ਜਗਰਾੳ , 10 ਅਪ੍ਰੈਲ ( ਲਿਕੇਸ਼ ਸ਼ਰਮਾਂ)-ਆਰ ਕੇ ਹਾਈ ਸਕੂਲ ਜਗਰਾੳ ਚ 1968 ਚ ਦਸਵੀ ਕਰਕੇ ਗਏ ਡਿਸੈਂਟ ਕੁਲੈਕਸ਼ਨ ਏ ਸੀ ਮਾਰਕੀਟ ਲੁਧਿਆਣਾ ਦੇ ਮਾਲਿਕ ਬਿਮਲ ਕੁਮਾਰ ਨੇ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਤੇ ਪ੍ਰਧਾਨ ਕੰਵਲ ਕੱਕੜ ਦੇ ਨਾਲ ਚੇਅਰਮੈਨ ਅਨਿਲ ਅੱਗਰਵਾਲ ਨੂੰ ਸਕੂਲ ਲਈ 21 ਹਜਾਰ ਭੇਂਟ ਕੀਤੇ। ਇਸ ਮੋਕੇ ਬਿਮਲ ਕੁਮਾਰ ਹਠੂਰ ਵਾਲਿਆ ਨੇ ਸਕੂਲ ਚ ਬਿਤਾਏ ਦਿਨਾ ਨੂੰ ਯਾਦ ਕਰਦੇ ਅਪਣੇ ਅਧਿਆਪਕਾ ਨੂੰ ਯਾਦ ਕੀਤਾ। ਉਨਾਂ ਇਸ ਮੋਕੇ ਕਿਹਾ ਕਿ ਉਹ ਅੱਗੇ ਤੋਂ ਭੀ ਅਪਣੇ ਸਕੂਲ ਦੀ ਵੱਧ ਤੋ ਞੱਧ ਸਹਾਇਤਾ ਕਰਣਗੇ।ਉਨਾੰ ਇਸ ਮੋਕੇ ਕੈਪਟਨ ਨਰੇਸ਼ ਵਰਮਾ ਨੂੰ ਸੇਂਟ ਮਹਾਪਰਗਿਆ ਅਵਾਰਡ ਮਿਲਣ ਦੀ ਵਧਾਈ ਦਿੱਤੀ।ਇਸ ਮੋਕੇ ਪ੍ਰਿਸੀਪਲ ਮੈਡਮ ਸੀਮਾ ਸ਼ਰਮਾ ਨੇ ਬਿਮਲ ਕੁਮਾਰ ਦਾ ਧੰਨਵਾਦ ਕੀਤਾ।ਇਸ ਮੋਕੇ ਚੇਅਰਮੈਨ ਅਨਿਲ ਅੱਗਰਵਾਲ, ਪ੍ਰਿੰਸੀਪਲ ਸੀਮਾ ਸ਼ਰਮਾ, ਸਾਬਕਾ ਪ੍ਰਿੰਸੀਪਲ ਵਿਨੋਦ ਦੁਆ, ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਕੰਵਲ ਕੱਕੜ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਮੈਡਮ ਪਰਮਜੀਤ ਉੱਪਲ,ਮੈਡਮ ਮਨੀਸ਼ਾ ਸ਼ਰਮਾ ਅਤੇ ਮੈਡਮ ਆਂਚਲ ਹਸਨ।