Home Health ਫਸਟ-ਏਡ ਟ੍ਰੇਨਿੰਗ ਲਈ ਆਨਲਾਈਨ ਰਜਿਟ੍ਰੇਸ਼ਨ ਦੀ ਸਹੂਲਤ

ਫਸਟ-ਏਡ ਟ੍ਰੇਨਿੰਗ ਲਈ ਆਨਲਾਈਨ ਰਜਿਟ੍ਰੇਸ਼ਨ ਦੀ ਸਹੂਲਤ

41
0


ਐਸ.ਏ.ਐਸ.ਨਗਰ, 26 ਅਪ੍ਰੈਲ (ਰਾਜੇਸ਼ ਜੈਨ) : ਅਸ਼ਿਕਾ ਜੈਨ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਕਮਰਸ਼ੀਅਲ ਲਾਇਸੰਸ, ਡਰਾਈਵਰ, ਕੰਡਕਟਰ ਲਾਇਸੰਸ ਬਣਾਉਣ ਵਾਲੇ ਵਿਅਕਤੀ ਅਤੇ ਨੈਨੀ ਕੋਰਸ ਕਰਨ ਵਾਲੀਆਂ ਲੜਕੀਆਂ ਤੋ ਇਲਾਵਾ ਜੋ ਫਸਟ-ਏਡ ਟ੍ਰੇਨਿੰਗ ਕਰਨ ਦੇ ਇਛੁੱਕ ਹਨ, ਉਨ੍ਹਾਂ ਦੇ ਲਈ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਗਈ ਹੈ।ਇਸ ਸਬੰਧੀ ਸਕੱਤਰ ਰੈਡ ਕਰਾਸ ਸ਼ਾਖਾ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਦਫਤਰ ਵਲੋਂ ਇੰਡੀਅਨ ਰੈਡ ਕਰਾਸ ਸੁਸਾਇਟੀ, ਨੈਸ਼ਨਲ ਹੈਡਕੁਆਟਰ, ਨਵੀਂ ਦਿੱਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਫਸਟ ਏਡ ਟਰੇਨਿੰਗ ਦਾ 30-30 ਸਿਖਿਆਰਥੀਆਂ ਦੇ 2 ਬੈਂਚ ਲਗਾਏ ਜਾ ਚੁੱਕੇ ਹਨ। ਇਨ੍ਹਾਂ ਦੋਨੋਂ ਬੈਂਚਾਂ ਦੀ ਆਨਲਾਇਨ ਪ੍ਰੀਖਿਆ 5 ਅਪ੍ਰੈਲ ਅਤੇ 12 ਅਪ੍ਰੈਲ ਨੂੰ ਹੋਈ ਸੀ। ਪਹਿਲੇ ਬੈਂਚ ਦੇ 4 ਸਿਖਿਆਰਥੀ ਅਤੇ ਦੂਜੇ ਬੈਂਚ ਦੇ 2 ਸਿਖਿਆਰਥੀ ਇਮਤਿਹਾਨ ਪਾਸ ਨਹੀਂ ਕਰ ਸਕੇ ਅਤੇ ਬਾਕੀ ਦੇ ਸਾਰੇ ਵਿਦਿਆਰਥੀ ਪੇਪਰ ਪਾਸ ਕਰਕੇ ਆਪਣਾ ਸਰਟੀਫਿਕੇਟ ਆਨਲਾਇਨ ਡਾਊਨਲੋਡ ਕਰ ਚੁੱਕੇ ਹਨ। ਇਸ ਸਮੇਂ 30 ਸਿਖਿਆਰਥੀਆਂ ਦਾ ਇੱਕ ਹੋਰ ਬੈਂਚ ਸਾਖਾ ਵਿਖੇ ਚੱਲ ਰਿਹਾ ਹੈ। ਇਸ ਤਰ੍ਹਾਂ ਨਾਲ ਕੁੱਲ 90 ਸਿਖਿਆਰਥੀ ਫਸਟ ਏਡ ਟ੍ਰੇਨਿੰਗ ਕਰ ਲੈਣਗੇ।ਇਸ ਦੌਰਾਨ ਸਕੱਤਰ ਰੈਡ ਕਰਾਸ ਵਲੋਂ ਸਿਖਿਆਰਥੀਆਂ ਨੂੰ ਰੈਡ ਕਰਾਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਜਨ ਔਸ਼ਧੀ ਸਟੋਰ, ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣ, ਮੁਫਤ ਵਹੀਲ ਚੇਅਰ, ਟ੍ਰਾਈਸਾਈਕਲ, ਕੰਨਾ ਦੀਆਂ ਮਸ਼ੀਨਾ ਆਦਿ ਮੁਹੱਈਆ ਕਰਵਾਉਣ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਪਾਣੀ ਦੀ ਦੂਰਵਰਤੋਂ ਨਾ ਕਰਨ, ਵੱਧ ਤੋਂ ਵੱਧ ਰੁੱਖ ਲਗਾਉਣ, ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਨਸ਼ੇ ਤੋਂ ਬਚਣ ਦੇ ਨਾਲ ਨਾਲ ਹੋਰ ਜਾਣਕਾਰੀਆਂ ਸਾਝੀਆਂ ਕੀਤੀਆਂ ਗਈਆਂ। ਇਸ ਦੇ ਨਾਲ ਸਕੱਤਰ ਵਲੋਂ ਦੱਸਿਆ ਗਿਆ ਕਿ ਵਿਅਕਤੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਜਿਸ ਟਰੇਨਿੰਗ ਸਰਟੀਫਿਕੇਟ ਲੈਣ ਨੂੰ ਕਈ-ਕਈ ਮਹੀਨੇ ਲਗ ਜਾਦੇ ਸਨ, ਉਹ 8 ਦਿਨ ਦੀ ਟ੍ਰੇਨਿੰਗ ਪੂਰੀ ਹੋਣ ਉਪਰੰਤ ਹੋਣ ਵਾਲੀ ਪ੍ਰੀਖਿਆ ਤੋਂ ਕੁਝ ਦਿਨ ਬਾਅਦ ਆਨਲਾਇਨ ਡਾਊਨਲੋਡ ਕਰ ਸਕਦੇ ਹਨ।ਫਸਟ ਟਰੇਨਿੰਗ ਸਰਟੀਫਿਕੇਟ ਲੈਣ ਲਈ ਵਿਅਕਤੀ ਦੀ 75ਫੀਸਦੀ ਹਾਜ਼ਰੀ ਜ਼ਰੂਰੀ ਹੋਵੇਗੀ ਅਤੇ ਇਹ ਹਾਜ਼ਰੀ ਦਫਤਰ ਵਿੱਚ ਬਾਇਉਮੈਟ੍ਰਿਕ ਮਸ਼ੀਨ ਰਾਹੀਂ ਲਗਾਈ ਜਾਵੇਗੀ।ਜੇਕਰ ਕੋਈ ਵਿਅਕਤੀ ਫਸਟ ਏਡ ਟ੍ਰੇਨਿੰਗ ਲੈਣ ਦਾ ਚਾਹਵਾਨ ਹੈ ਤਾਂ ਉਹ ਫਸਟ ਏਡ ਟਰੇਨਿੰਗ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ https://ircsfa.org/ ਵੈਬਸਾਇਟ ਜਾਂ ਰੈਡ ਕਰਾਸ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੂਮ ਨੰ: 525, ਚੌਥੀ ਫਲੋਰ ਵਿਖੇ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here