ਜਗਰਾਉ(ਜਗਰੂਪ ਸੋਹੀ)ਹਰ ਮਹੀਨੇ ਦੇ ਪਹਿਲੇ ਐਤਵਾਰ ਸੰਤ ਆਸ਼ਰਮ ਜਗਰਾਓਂ ਵਿਖੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਸਜਾਏ ਜਾਂਦੇ ਧਾਰਮਿਕ ਨੂਰੀ ਦਰਬਾਰ ਵਿੱਚ ਅੱਜ ਦੇ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਕਰਦਿਆਂ ਦੱਸਿਆ ਕਿ ਮਾਤਾ ਦੇ ਗਰਭ ਵਿੱਚ ਮਨੁੱਖ ਅਕਾਲ ਪੁਰਖ ਨਾਲ ਜੁੜਿਆ ਹੁੰਦਾ ਹੈ ਤੇ ਅਕਾਲ ਪੁਰਖ ਮਨੁੱਖ ਦੀ ਰੱਖਿਆ ਕਰਦਾ ਹੈ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਕਾਮ ਕਰੋਧ ਲੋਭ ਮੋਹ ਅਹੰਕਾਰ ਦੀ ਹਵਾ ਲਗਦੀ ਹੈ ਤਾਂ ਉਹ ਮਾਇਆ ਜਾਲ ਵਿੱਚ ਫਸ ਕੇ ਅਕਾਲ ਪੁਰਖ ਨੂੰ ਭੁੱਲ ਕੇ ਦੁਨਿਆਵੀ ਮੋਹ ਵਿੱਚ ਫਸ ਜਾਂਦਾ ਹੈ ਮਨੁੱਖ ਨੂੰ ਚਾਹੀਦਾ ਕਿ ਤੁਸੀਂ ਚੰਗੀ ਸੰਗਤ ਕਰੋ ਚੰਗਾ ਖਾਣ ਪਾਨ ਰੱਖੋ ਗੁਰੂ ਦੀ ਬਾਣੀ ਸੁਣੋ ਗੁਰੂ ਦੇ ਹੁਕਮ ਵਿੱਚ ਰਹੋ ਬਾਣੀ ਪੜੋ ਤੇ ਬੁਰੇ ਲੋਕਾਂ ਦੀ ਸੰਗਤ ਤੋਂ ਹਮੇਸ਼ਾ ਦੂਰ ਰਹੋ,, ਇਸ ਮੌਕੇ ਤੇ ਰਾਜਨਪਰੀਤ ਸਿੰਘ ਅਤੇ ਮਨਜੀਤ ਸਿੰਘ ਲਾਡੀ ਲੋਪੋਂ ਦੇ ਕਵੀਸ਼ਰੀ ਜਥੇ ਨੇ ਆਪਣੀ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ,, ਇਸ ਮੌਕੇ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ,,ਇਸ ਮੌਕੇ ਤੇ ਜਗਰਾਓਂ ਆਸ਼ਰਮ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਖੰਡੂਰ,ਗਗਨ ਸਿੰਘ ਮਨਸੂਰਾਂ, ਦਲਬੀਰ ਸਿੰਘ ਦੂਲੋ,ਬਾਵਾ ਸਿੰਘ ਜਗਰਾਓਂ, ਹਰਿਭਗਤ ਸਿੰਘ, ਮਹਿੰਦਰ ਸਿੰਘ ਜਗਰਾਓਂ,ਸਵਰਨ ਸਿੰਘ ਜਗਰਾਓਂ,ਜਸਮੇਲ ਸਿੰਘ ਮਨਸੀਹਾ ,ਜੀਤਾ ਸਿੰਘ, ਜਸਮੇਲ ਸਿੰਘ ਅਖਾੜਾ,ਹਾਜ਼ਰ ਸਨ,,