ਸੰਗਰੂਰ(ਮੋਹਿਤ ਜੈਨ)ਪੰਜਾਬ ਭਾਜਪਾ ਦੀ ਇੱਕ ਰੋਜਾ ਸੂਬਾ ਕਾਰਜਕਾਰਨੀ ਦੀ ਮੀਟਿੰਗ ਅੱਜ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਹੋਈI ਇਸ ਬੈਠਕ ਵਿੱਚ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਸਹਿ ਇੰਚਾਰਜ ਡਾਕਟਰ ਨਰਿੰਦਰ ਸਿੰਘ ਰੈਣਾ, ਸੰਗਠਨ ਮੰਤਰੀ ਸ੍ਰੀਮੰਥਰੀ ਸ਼੍ਰੀਨਿਵਾਸਲੂ, ਹਰਿਆਣਾ ਦੇ ਸਾਬਕਾ ਪ੍ਰਧਾਨ ਸ਼ੁਭਾਸ ਬੁਰਾਲਾ, ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ, ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਅਤੇ ਮੋਨਾ ਜੈਸਵਾਲ ਆਦਿ ਹਾਜਰ ਸਨI ਇਸ ਕਾਰਜਕਾਰਨੀ ‘ਚ ਪੁੱਜੇ ਸਾਰੇ ਪਤਵੰਤੇ ਸੱਜਣਾਂ ਦਾ ਸੰਗਰੂਰ ਸ਼ਹਿਰੀ ਦੇ ਜਿਲਾ ਪ੍ਰਧਾਨ ਰਣਦੀਪ ਦਿਉਲ ਨੇ ਫੁੱਲਾਂ ਦੇ ਗੁੱਲਦਸਤਿਆਂ ਅਤੇ ਦੋਸ਼ਾਲਾ ਭੇਂਟ ਕਰ ਸਵਾਗਤ ਕੀਤਾI ਕਾਰਜਕਾਰਨੀ ਦੀ ਸ਼ੁਰੁਆਤ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ।
ਅਸ਼ਵਨੀ ਸ਼ਰਮਾ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਦੀਆਂ ਝੂਠੀਆਂ ਅਫ਼ਵਾਹਾਂ ਜਾਣ ਬੁੱਝ ਕੇ ਫੈਲਾਈਆਂ ਜਾ ਰਹੀਆਂ ਹਨ, ਇਹਨਾਂ ਵਿੱਚ ਕੋਈ ਸਚਾਈ ਨਹੀਂ ਹੈ। ਭਾਜਪਾ ਆਪਣੇ ਬਲਬੂਤੇ ਤੇ ਸਾਰੀਆਂ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਪੰਜਾਬ ਬਹੁਤ ਹੀ ਸੰਵੇਦਨਸੀਲ ਸੂਬਾ ਹੈ, ਪੰਜਾਬ ਨੂੰ ਭਾਜਪਾ ਦੀ ਤੇ ਭਾਜਪਾ ਨੂੰ ਪੰਜਾਬ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆ ਦੀਆਂ ਉਮੀਦਾਂ ਤੇ ਖਰਾ ਉੱਤਰੇਗੀ ਤੇ ਪੰਜਾਬੀਆ ਦੇ ਸਾਰੇ ਸੁਪਨੇ ਪੂਰੇ ਕਰੇਗੀ।
ਸ਼ੁਭਾਸ ਬੁਰਾਲਾ ਜੋ ਕਿ ਭਾਜਪਾ ਦੀ ਅਗੁਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨੌਂ ਸਾਲਾ ਦੇ ਰਾਜ ਦੀਆਂ ਉਪਲਬਧੀਆਂ ਨੂੰ ਘਰ ਘਰ ਪਹੁੰਚਾਉਣ ਦੇ ਅਭਿਆਨ ਦੇ ਪੰਜਾਬ ਭਾਜਪਾ ਦੇ ਇੰਚਾਰਜ ਹਨ, ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਇਹ 9 ਸਾਲ ਦੇਸ਼ ਵਿੱਚ ਵਿਕਾਸ ਅਤੇ ਖੁਸ਼ਹਾਲੀ ਦਾ ਪ੍ਰਤੀਕ ਹਨI ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਦੇਸ਼ ਦੇ ਗਰੀਬਾਂ, ਕਿਸਾਨਾਂ, ਮਜਦੂਰਾਂ, ਦਲਿਤਾਂ ਅਤੇ ਪਿਛੜਿਆਂ ਦਾ ਜੀਵਨ ਪਧਰ ਉੱਚਾ ਉੱਠਿਆ ਹੈI ਦੇਸ਼ ਵਿੱਚ ਨਾ ਸਿਰਫ ਆਰਥਿਕ ਵਿਕਾਸ ਦੀ ਰਫ਼ਤਾਰ ਵਧੀ ਹੈ, ਬਲਕਿ ਨੌਜਵਾਨਾਂ ਲਈ ਕਰੋੜਾਂ ਨਵੇਂ ਰੁਜਗਾਰ ਦੇ ਮੌਕੇ ਵੀ ਪੈਦਾ ਹੋਏ ਹਨ। ਇਸ ਸਮੇਂ ਦੌਰਾਨ ਦੇਸ਼ ਦੇ ਬੁਨਿਆਦੀ ਢਾਂਚੇ ਦਾ ਲਾਮਿਸਾਲ ਵਿਕਾਸ ਹੋਇਆ ਹੈ ਤੇ ਪੂਰੀ ਦੁਨੀਆ ਵਿੱਚ ਦੇਸ਼ ਦਾ ਮਾਣ ਸਨਮਾਨ ਵਧਿਆ ਹੈ।