ਜਗਰਾਉ, 25 ਮਈ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਡਾਇਰੈਕਟਰ ਸ਼ਸ਼ੀ ਜੈਨ ਦੀ ਅਗਵਾਈ ਹੇਠ ਬੱਚਿਆਂ ਵਿੱਚ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਲਿਖਣ ਦੀ ਕਲਾ ਨੂੰ ਵਿਕਸਤ ਕਰਨ ਲਈ ਸਪੈਲ ਬੀ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਜੈਨ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਰਾਹੀਂ ਬੱਚੇ ਆਪਣੀ ਭਾਸ਼ਾ ਦਾ ਵਿਕਾਸ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਵਿੱਚ ਮਦਦ ਮਿਲਦੀ ਹੈ। ਪ੍ਰੀਖਿਆ ਦੌਰਾਨ ਬੱਚੇ ਸਪੈਲਿੰਗ ਅਤੇ ਵਿਆਕਰਣ ਦੀਆਂ ਗਲਤੀਆਂ ਨੂੰ ਘੱਟ ਕਰਦੇ ਹਨ। ਇਸ ਮੁਕਾਬਲੇ ਵਿੱਚ ਤੀਜੀ ਜਮਾਤ ਦੇ ਪ੍ਰਦੀਪ ਸਿੰਘ ਨੇ ਪਹਿਲਾ, ਬ੍ਰਿਸ਼ਟੀ ਨੇ ਦੂਜਾ ਅਤੇ ਹਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚੌਥੀ ਜਮਾਤ ਦੀ ਅਨੁਸ਼ਕਾ ਪਹਿਲੇ, ਸੁਖਪ੍ਰੀਤ ਕੌਰ ਦੂਜੇ, ਅਸ਼ਮਿਤ ਅਤੇ ਨਵਦੀਪ ਕੌਰ ਤੀਜੇ ਸਥਾਨ ’ਤੇ ਰਹੀ। ਪੰਜਵੀਂ ਜਮਾਤ ਦਾ ਸੋਨੀ ਪਹਿਲੇ, ਗੁਰਲੀਨ ਕੌਰ ਦੂਜੇ ਅਤੇ ਮੁਹੰਮਦ ਅਜ਼ਹਰ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਡਾਇਰੈਕਟਰ ਸ਼ਸ਼ੀ ਜੈਨ, ਪਿ੍ਰੰਸੀਪਲ ਸੁਪ੍ਰਿਆ ਖੁਰਾਣਾ ਅਤੇ ਅਧਿਆਪਕਾ ਬੀਨਾ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ। ਇਸ ਮੌਕੇ ਅਧਿਆਪਕ ਕੁਲਦੀਪ, ਗੁਰਜੀਤ, ਸੁਨੀਤਾ ਰਾਣੀ, ਕਾਜਲ, ਨਿਰਮਲਜੀਤ, ਪੂਨਮ, ਸੰਜੁਕਤਾ ਸੈਣੀ ਅਤੇ ਨਵੀਨ ਗੁਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।