Home crime ਵਿਧਾਨ ਸਭਾ ਹਲਕਾ ਗੁਰੁਹਰਸਹਾਏ ਦੇ ਤਿੰਨ ਹੋਰ ਸਰਕਾਰੀ ਪ੍ਰਾਇਮਰੀ ਸਕੂਲਾਂ ’ਚੋਂ ਚੋਰਾਂ...

ਵਿਧਾਨ ਸਭਾ ਹਲਕਾ ਗੁਰੁਹਰਸਹਾਏ ਦੇ ਤਿੰਨ ਹੋਰ ਸਰਕਾਰੀ ਪ੍ਰਾਇਮਰੀ ਸਕੂਲਾਂ ’ਚੋਂ ਚੋਰਾਂ ਨੇ ਕੀਤਾ ਸਮਾਨ ਚੋਰੀ, ਮਾਮਲਾ ਦਰਜ

45
0

ਗੁਰੂਹਰਸਹਾਏ (ਰਾਜੇਸ ਜੈਨ) ਸਕੂਲਾਂ ਵਿਚੋਂ ਐੱਲਈਡੀ, ਲੈਪਟਾਪ ਅਤੇ ਹੋਰ ਸਮਾਨ ਚੋਰੀ ਹੋਣ ਦਾ ਸਿਲਸਿਲਾ ਜਿੱਥੇ ਬੀਤੇ ਕਈ ਸਾਲਾਂ ਤੋਂ ਬਾਦਸਤੂਰ ਜਾਰੀ ਹੈ, ਉੱਥੇ ਵਿਧਾਨ ਸਭਾਹਲਕਾ ਗੁਰੁਹਰਸਹਾਏ ਵਿੱਚ ਬੀਤੇ ਕੁਝ ਮਹੀਨਿਆਂ ਵਿਚ ਹੀ ਚੋਰਾਂ ਵੱਲੋਂ ਚੋਰੀ ਦੀਆਂ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਏਥੇ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਚੋਰੀਆਂ ਦੇ ਬਾਵਜੂਦ ਕੁੱਝ ਸਮਾਂ ਪਹਿਲੋਂ ਤੱਕ ਚੋਰੀ ਦੀ ਐੱਫ ਆਈ ਆਰ ਤੱਕ ਦਰਜ ਨਹੀਂ ਕੀਤੀ ਜਾਂਦੀ ਸੀ।ਚੋਰੀਆਂ ਦੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਤਿੰਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸਮਾਨ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ 457, 380 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੱਤਰ ਵੱਲੋਂ ਬਲਜੀਤ ਸਿੰਘ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤੂਰ ਸੁਰਿੰਦਰ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਕਸੂਲ ਪਿੰਡ ਹਾਮਦ, ਪ੍ਰਦੀਪ ਕੁਮਾਰੀ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੱਟਾਂ ਵਾਲੀ ਮੌਸੂਲ ਹੋਏ ਕਿ ਅਣਪਛਾਤੇ ਵਿਅਕਤੀਆਂ ਨੇ ਮਿਤੀ 23 ਮਈ ਤੋਂ 26 ਮਈ 2023 ਤੱਕ ਉਕਤ ਸਕੂਲਾਂ ਵਿਚੋਂ ਸਕੂਲਾਂ ਦਾ ਵੱਖ ਵੱਖ ਸਰਕਾਰੀ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here