ਜਗਰਾਉਂ, 1 ਜੂਨ ( ਵਿਕਾਸ ਮਠਾੜੂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਮਾਪਿਆਂ ਲਈ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਪ੍ਰਤੀ ਰੱਖੀ ਗਈ ਮੀਟਿੰਗ ਦੌਰਾਨ ਸਕੂਲ ਅੰਦਰ ਚੱਲ ਰਹੇ ਹਾਊਸਜ਼ ਵਿਚਕਾਰ ਇੱਕ ਕਲਾ ਪ੍ਰਦਰਸ਼ਨੀ ਪ੍ਰਤੀਯੋਗਤਾ ਦੇ ਆਧਾਰ ਤੇ ਰੱਖੀ ਗਈ। ਜਿਸ ਵਿਚ ਸਾਰੇ ਹੀ ਵਿਦਿਆਰਥੀਆਂ ਨੇ ਆਪੋ-ਆਪਣੀ ਕਲਾ ਨੂੰ ਬਾਹਰ ਕੱਢਦੇ ਹੋਏ ਬਹੁਤ ਸਾਰੇ ਚਾਰਟ, ਮਾਡਲ, ਵੇਸਟ ਮਟੀਰੀਅਲ ਦੀਆਂ ਵਰਤਣਯੋਗ ਚੀਜ਼ਾਂ ਬਣਾ ਕੇ ਇੱਥੇ ਪਹੁੰਚੇ ਹਰ ਇੱਕ ਵਿਅਕਤੀ ਦਾ ਧਿਆਨ ਆਪਣੇ ਵੱਲ ਖਿੱਚਿਆ। ਬੱਚਿਆਂ ਦਾ ਬਹੁ-ਗੁਣੀ ਹੋਣਾ ਉਹਨਾਂ ਦੁਆਰਾ ਕੀਤੇ ਕੰਮ ਵਿੱਚੋਂ ਝਲਕ ਰਿਹਾ ਸੀ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਇਸ ਪ੍ਰਤੀਯੋਗਤਾ ਵਿਚੋਂ ਡਾ:ਏ.ਪੀ.ਜੇ.ਅਬਦੁਲ ਕਲਾਮ ਨੂੰ ਪਹਿਲਾ, ਪ੍ਰਤੀਭਾ ਪਾਟਿਲ ਨੁੰ ਦੂਜਾ, ਰਵਿੰਦਰਨਾਥ ਟੈਗੋਰ ਅਤੇ ਕਲਪਨਾ ਚਾਵਲਾ ਹਾਊਸ ਨੂੰ ਤੀਜੇ ਦਰਜੇ ਤੇ ਘੋਸ਼ਿਤ ਕੀਤਾ। ਇਸ ਤੋਂ ਇਲਾਵਾ ਨੌਵੀਂ ਤੋਂ ਬਾਰਵ੍ਹੀ ਜਮਾਤਾਂ ਨੂੰ ਸਭ ਤੋਂ ਵੱਧ ਮਿਹਨਤ ਕਰਨ ਦਾ ਦਰਜਾ ਘੋਸ਼ਿਤ ਕੀਤਾ ਗਿਆ। ਕਿਉਂਕਿ ਉਹਨਾਂ ਦੁਆਰਾ ਕੀਤੀ ਮਿਹਨਤ ਉਹਨਾਂ ਦੇ ਕੰਮ ਵਿਚ ਝਲਕ ਰਹੀ ਸੀ। ਪ੍ਰਿੰਸੀਪਲ ਵੱਲੋਂ ਇਹਨਾਂ ਹਾਊਸਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਵੇਸਟ ਪਈਆਂ ਚੀਜ਼ਾਂ ਦੀ ਘਰ ਵਿਚ ਵਰਤੋਂ ਕਰਨ ਦੀ ਆਦਤ ਪਾਉਣ ਤੇ ਜ਼ੋਰ ਦਿੱਤਾ। ਉਹਨਾਂ ਨੇ ਇੱਕ ਸੁਨੇਹਾ ਵੀ ਦਿੱਤਾ ਕਿ ਗਰਮੀਆਂ ਦੀਆਂ ਹੋ ਰਹੀਆਂ ਛੁੱਟੀਆਂ ਦੌਰਾਨ ਹਰ ਇੱਕ ਬੱਚਾ ਆਪਣੀ ਪੜ੍ਹਾਈ ਦੀ ਦੁਹਰਾਈ ਕਰੇ ਤਾਂ ਜੋ ਆਪਣੀਆਂ ਤਰੁੱਟੀਆਂ ਨੂੰ ਦੂਰ ਕਰਕੇ ਨਵੇਂ ਜੋਸ਼ ਨਾਲ ਸਕੂਲ ਵਾਪਸੀ ਕਰਨ। ਉਹਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਇਹਨਾਂ ਨੂੰ ਵੱਡੇ ਮੰਚਾਂ ਉੱਤੇ ਜਿੱਤ ਹਾਸਲ ਕਰਨ ਦੇ ਯੋਗ ਬਣਾਉਂਦੀਆਂ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਵਿਦਿਆਰਥੀਆਂ ਦੀ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ।