, ਕਪੂਰਥਲਾ ਵਿਖੇ ਮਾਮਲਾ ਦਰਜ
ਕਪੂਰਥਲਾ (ਬੋਬੀ ਸਹਿਜਲ) ਜਿਲ੍ਹਾ ਪੁਲਿਸ ਵੱਲੋ ਰਾਜਪਾਲ ਸਿੰਘ ਸੰਧੂ ਐੱਸਐੱਸਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤੇ ਨਸ਼ੇ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਸੀ ਆਈ ਏ ਸਟਾਫ ਕਪੂਰਥਲਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋ ਪੁਲਿਸ ਨੇ 2 ਕਿਲੋ 500 ਗ੍ਰਾਮ ਅਫ਼ੀਮ ਸਮੇਤ 4 ਆਰੋਪੀਆ ਨੂੰ ਕਾਬੂ ਕੀਤਾ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਰਮਨਿੰਦਰ ਸਿੰਘ ਦਿਓਲ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ , ਬਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਮਿਤੀ 08.06.2023 ਨੂੰ ਏ ਐੱਸ ਆਈ ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕੁਹਣੀ ਮੌੜ ਕਾਂਜਲੀ ਰੋਡ ਕਪੂਰਥਲਾ ਵਿਖੇ ਨਾਕਾਬੰਦੀ ਕਰ ਕੇ ਕੁਲਵਿੰਦਰ ਸਿੰਘ ਉਰਫ ਬੁਲੀ ਪੁੱਤਰ ਗੁਰਦੀਪ ਸਿੰਘ ਵਾਸੀ ਬੂਟ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ, ਰਾਮ ਜੀ ਉਰਫ ਰਾਮਾ ਪੁੱਤਰ ਹਰਭਜਨ ਲਾਲ ਵਾਸੀ ਉਮਰਪੁਰਾ ਹਾਲ ਵਾਸੀ ਤਲਵਣ ਥਾਣਾ ਬਿਲਗਾ ਜਿਲ੍ਹਾ ਜਲੰਧਰ, ਬਲਵਿੰਦਰ ਸਿੰਘ ਪੁੱਤਰ ਕੌੜਾ ਸਿੰਘ ਵਾਸੀ ਪੰਡੋਰੀ ਖਾਸ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਅਤੇ ਬਲਵੀਰ ਸਿੰਘ ਉਰਫ ਬਾਵਾ ਪੁੱਤਰ ਸ਼ਿੰਦਰ ਸਿੰਘ ਵਾਸੀ ਇਯਾਲੀ ਖੁਰਦ ਥਾਣਾ ਪੀ. ਏ. ਯੂ. ਜਿਲ੍ਹਾ ਲੁਧਿਆਣਾ ਨੂੰ ਸਮੇਤ ਕਾਰ ਇਨੋਵਾ ਨੰਬਰੀ PB08-ਈ ਯੂ -7470 ਦੇ ਕਾਬੂ ਕਰ ਕੇ ਤਲਾਸ਼ੀ ਕੀਤੀ ਤਾਂ ਗੱਡੀ ਵਿੱਚ ਪਏ ਬੈਗ ਵਿੱਚੋਂ 02 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਹੋਈ, ਜਿਸ ਤੇ ਮੁਕੱਦਮਾ ਨੰਬਰ 144 ਮਿਤੀ 08.06.2023 ਅ/ਧ 18 NDPS ਐਕਟ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਉਕਤਾਨ ਦੇ ਸਾਬਕਾ ਹਾਲਾਤਾਂ ਤੋਂ ਪਾਇਆ ਗਿਆ ਕਿ ਇਹਨਾਂ ਦੇ ਖ਼ਿਲਾਫ਼ ਪਹਿਲਾਂ ਵੀ NDPS ਐਕਟ ਦੇ ਮੁਕੱਦਮੇ ਦਰਜ ਹਨ, ਜਿਹਨਾਂ ਵਿੱਚ ਇਹ ਜਮਾਨਤ ਪਰ ਆਏ ਹੋਏ ਹਨ ਅਤੇ ਇਹ ਚਾਰੇ ਜਣੇ ਰਲ ਕੇ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ। ਗ੍ਰਿਫ਼ਤਾਰ ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈ ਇਹਨਾਂ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ। I