ਲੁਧਿਆਣਾ, 10 ਜੂਨ ( ਬਲਦੇਵ ਸਿੰਘ)-ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ਬਲਦੇਵ ਸਿੰਘ ਜੋਧਾਂ ਨੇ ਗੌਰਮੈਂਟ ਟੀਚਰਜ਼ ਯੂਨੀਅਨ (ਵਿਗਿਆਨਿਕ) ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਕੇਵਲ ਸਿੰਘ ਜਰਗੜੀ ਅਤੇ ਜਤਿੰਦਰਪਾਲ ਸਿੰਘ ਖੰਨਾ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਅਧਿਅਪਕਾਂ ਦੀਆਂ ਤਰੱਕੀਆਂ ਛੇਤੀ ਕਰਨ ਜਾ ਰਹੇ ਹਨ ।ਸਭ ਤੋਂ ਪਹਿਲਾਂ ਸੀ ਐੱਚ ਟੀ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ ਅਤੇ ਇਸ ਸੰਬੰਧੀ ਲੁੜੀਂਦਾ ਰੋਸਟਰ ਪਾਸ ਹੋ ਚੁੱਕਾ ਹੈ ਅਤੇ ਅੰਤਿਮ ਛੋਹਾਂ ਦੇਣ ਉਪਰੰਤ ਫਾਈਲ ਡੀ ਪੀ ਆਈ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਭੇਜ ਦਿੱਤੀ ਗਈ ਹੈ । ਓਥੋਂ ਹਰੀ ਝੰਡੀ ਮਿਲਣ ਉਪਰੰਤ ਸਟੇਸ਼ਨਾਂ ਦੀ ਚੋਣ ਕਰਵਾ ਦਿੱਤੀ ਜਾਵੇਗੀ । ਦੂਜੇ ਪੜਾਅ ਅਧੀਨ ਈ, ਟੀ, ਟੀ,ਤੋਂ ਐੱਚ ਟੀ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। ਉਹ ਇਨਸਰਵਿਸ ਟ੍ਰੇਨਿੰਗ ਸੈਂਟਰ ਲੁਧਿਆਣਾ ਵਿਖੇ ਜੀ-20 ਮੈਂਬਰ ਦੇਸ਼ਾਂ ਦੀ ਮੀਟਿੰਗ ਵਿੱਚ ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਸਿੱਖਿਆ ਦੇ ਖੇਤਰ ਦੀਆਂ ਚੁਣੌਤੀਆਂ ਅਤੇ ਨਵੀਆਂ ਯੋਜਨਾਵਾਂ ਦੇ ਸਬੰਧ ਵਿੱਚ ਫਾਊਂਡੇਸ਼ਨ ਸਾਖਰਤਾ ਅਤੇ ਸੰਖਿਆ ਗਿਆਨ ਮੁਹਿੰਮ ਸਬੰਧੀ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਨ । ਯੂਨੀਅਨ ਆਗੂਆਂ ਬੀ ਪੀ ਈ ਓ ਇਤਬਾਰ ਸਿੰਘ, ਕਮਲਜੀਤ ਸਿੰਘ ਮਾਨ, ਕੁਲਵਿੰਦਰ ਸਿੰਘ , ਮਲਕੀਤ ਸਿੰਘ ਗਾਲਿਬ, ਨਛੱਤਰ ਸਿੰਘ, ਸੁਰਿੰਦਰ ਸਿੰਘ, ਸੁਖਬੀਰ ਸਿੰਘ, ਰਾਜਵੀਰ ਸਿੰਘ, ਸੁਖਦੀਪ ਸਿੰਘ, ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਆਰ ਪੀ ਸਿੰਘ ਪਰਮਾਰ ਮਨਪ੍ਰੀਤ ਸਿੰਘ ਸਾਹਨੇਵਾਲ, ਗੁਰਦੀਪ ਸਿੰਘ, ਰਘੂਬੀਰ ਸਿੰਘ, ਰਾਜਨ ਕੰਬੋਜ ਅਤੇ ਰਾਜੀਵ ਕੁਮਾਰ, ਤੁਸ਼ਾਲ ਕੁਮਾਰ ਨੇ ਤਰੱਕੀਆਂ ਕਰਨ ਦਾ ਸਵਾਗਤ ਕੀਤਾ ਹੈ । ਯੂਨੀਅਨ ਆਗੂ ਇੰਦਰਜੀਤ ਸਿੰਗਲਾ ਨੇ ਤਰੱਕੀਆਂ ਵਿੱਚ ਅੰਗਹੀਣ ਅਧਿਆਪਕਾਂ ਨੂੰ ਰੋਸਟਰ ਨੁਕਤੇ ਅਧੀਨ ਬਣਦਾ ਬੈਕਲਾਗ ਪੂਰਾ ਕਰਨ ਦੀ ਵੀ ਮੰਗ ਕੀਤੀ ।ਇਸ ਮੌਕੇ ਜ਼ਿਲ੍ਹੇ ਦੇ ਕਈ ਬੀ ਪੀ ਈ ਓ, ਸੀ ਐੱਚ ਟੀ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।