Home crime ਡੇਹਲੋ ਨੇੜੇ ਆਪਸੀ ਝਗੜੇ ਚ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਦੇ ਪੰਜ ਜਖਮੀ

ਡੇਹਲੋ ਨੇੜੇ ਆਪਸੀ ਝਗੜੇ ਚ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਦੇ ਪੰਜ ਜਖਮੀ

28
0


ਲੁਧਿਆਣਾ, 19 ਜੂਨ ( ਅਮਨਦੀਪ ਰੀਹਲ, ਵਿਕਾਸ ਮਠਾੜੂ )-ਥਾਣਾ ਡੇਹਲੋਂ ਦੇ ਪਿੰਡ ਚੁਪਕੀ ਵਿਖੇ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋ ਗਈ। ਇਸ ਦੌਰਾਨ ਤੇਜ਼ ਗੋਲੀਬਾਰੀ ਹੋਈ। ਇਹ ਆਪਸੀ ਲੜਾਈ ਦੇਰ ਰਾਤ ਖੇਤਾਂ ਨੂੰ ਪਾਣੀ ਦੇਣ ਨੂੰ ਲੈ ਕੇ ਹੋਈ। ਝੜਪ ਦੌਰਾਨ ਕੁੱਲ 5 ਲੋਕ ਜ਼ਖਮੀ ਹੋ ਗਏ। ਜ਼ਖ਼ਮੀ ਹੋਏ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਲੱਗਦੇ ਰਿਸ਼ਤੇਦਾਰਾਂ ਦੇ ਖੇਤ ਹਨ। ਦੇਰ ਰਾਤ ਯੁਗਰਾਜ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਖੇਤਾਂ ਵੱਲ ਜਾਣਬੁੱਝ ਕੇ ਪਾਣੀ ਮੋੜਿਆ ਜਾ ਰਿਹਾ ਸੀ। ਜਦੋਂ ਉਸ ਨੂੰ ਪਾਣੀ ਲਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀ ਚਰਨਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਨਾਲ ਲੈ ਕੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿਤਾ। ਮੌਕੇ ਤੇ ਯੁਗਰਾਜ ਸਿੰਘ ਨੇ ਪਿਸਤੌਲ ਨਾਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਦੋ ਗੋਲੀਆਂ ਕਰਨਜੋਤ ਦੇ ਪੱਟ ਵਿੱਚ ਲੱਗੀਆਂ। ਨਿਰਮਲ ਸਿੰਘ ਦੇ ਹੱਥ ਵਿੱਚ ਗੋਲੀ ਲੱਗੀ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਲੋਕਾਂ ਨੇ ਗੋਲੀ ਚੱਲਣ ਦੀ ਸੂਚਨਾ ਥਾਣਾ ਡੇਹਲੋਂ ਦੀ ਪੁਲੀਸ ਨੂੰ ਦਿੱਤੀ। ਪੁਲਸ ਥਾਣਾ ਡੇਹਲੋਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਣੀ ਅੱਗੇ ਲਾਇਆ ਬੰਨ੍ਹ, ਵਿਰੋਧ ਕਰਨ ’ਤੇ ਕੀਤਾ ਹਮਲਾ-
ਉਧਰ ਦੂਜੇ ਪਾਸੇ ਦੇ ਯੁਗਰਾਜ ਸਿੰਘ ਨੇ ਕਰਨਜੋਤ ’ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਜਦੋਂ ਕਰਨਜੋਤ ਨੇ ਪਾਣੀ ਨੂੰ ਬੰਨ੍ਹ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਝੜਪ ਹੋ ਗਈ। ਕਰਨਜੋਤ ਨੇ ਕੁਝ ਲੋਕਾਂ ਨੂੰ ਮੌਕੇ ’ਤੇ ਬੁਲਾ ਕੇ ਹਮਲਾ ਕਰ ਦਿੱਤਾ। ਯੁਗਰਾਜ ਮੁਤਾਬਕ ਉਸ ਦੇ ਤਿੰਨ ਲੋਕ ਜ਼ਖਮੀ ਹੋ ਗਏ। ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਵੀ ਜ਼ਖ਼ਮੀਆਂ ਵਿੱਚ ਸ਼ਾਮਲ ਹਨ। ਯੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਦੋਵਾਂ ਧਿਰਾਂ ਦੇ ਲੋਕ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

LEAVE A REPLY

Please enter your comment!
Please enter your name here