ਲੇਖਕ ਹਰਕੋਮਲ ਬਰਿਆਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ
ਜਗਰਾਓਂ, 27 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੰਜਾਬ ਲਈ ਕਲਮ ਦੀ ਤਾਕਤ ਨਾਲ ਜੁਝਾਰੂ ਲੜਾਈ ਲੜਨ ਵਾਲੇ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਅੱਜ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਜਸਵੰਤ ਸਿੰਘ ਕੰਵਲ ਦੀ ਲੋਕ ਪੱਖੀ ਵਿਚਾਰਧਾਰਾ ਨੂੰ ਘਰ-ਘਰ ਪਹੁਚਾਉਣ ਦਾ ਸੱਦਾ ਦਿੱਤਾ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦ ਪੁਰੀ, ਡਾ. ਸੁਰਜੀਤ ਦੌਧਰ ,ਅਸ਼ੋਕ ਚਟਾਨੀ, ਦਲਜੀਤ ਕੌਰ ਤੇ ਹਰਕੋਮਲ ਬਰਿਆਰ ਸ਼ਾਮਿਲ ਹੋਏ।
ਇਸ ਮੌਕੇ ਹਰੀ ਸਿੰਘ ਢੁੱਡੀਕੇ, ਮੋਹੀ ਅਮਰਜੀਤ, ਤੀਰਥ ਸਿੰਘ ਮੱਦੋਕੇ ਨੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੇ ਸੰਘਰਸ਼ਾਂ ਦਾ ਯੁੱਗ ਪੁਰਸ਼ ਦੱਸਿਆ।ਅਸ਼ੋਕ ਚੁਟਾਨੀ, ਢਾ. ਸੁਰਜੀਤ ਦੌਧਰ, ਰਾਜਦੀਪ ਤੂਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕੰਵਲ ਨੂੰ ਪੰਜਾਬ ਦੀ ਰੂਹ ਕਿਹਾ ਆਖਦਿਆਂ ਜਸਵੰਤ ਸਿੰਘ ਕੰਵਲ ਨੂੰ ਕਿਸਾਨੀ ਤੇ ਕਿਰਤੀ ਲੋਕਾਂ ਦਾ ਕਲਮਕਾਰ ਦੱਸਿਆ। ਬੁਲਾਰਿਆਂ ਨੇ ਸ:ਕੰਵਲ ਦੀਆਂ ਲਿਖਤਾਂ ਨੂੰ ਪੰਜਾਬ ਦੇ ਇਤਿਹਾਸ ਹਾਂ ਕ੍ਰਾਂਤੀਕਾਰੀ ਯੁੱਗ ਆਖਿਆ।ਇਸ ਮੌਕੇ ਡਾ.ਸੁਰਜੀਤ ਸਿੰਘ ਦੌਧਰ ਨੇ ਹਰਕੋਮਲ ਬਰਿਆਰ ਨੂੰ ਜਗਰਾਉਂ ਦਾ ਨੰਦ ਲਾਲ ਨੂਰਪੁਰੀ ਆਖਿਆ ।ਇਸ ਮੌਕੇ ਸਾਹਿਤਕ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਜਿੰਨ੍ਹਾਂ ਵਿੱਚ ਹਰਕੋਮਲ ਬਰਿਆਰ , ਪਵਨ ਹਰਚੰਦਪੁਰੁਫ਼ੀ ,ਪੱਤਰਕਾਰ ਹਰਦੇਵ ਸਿੰਘ ਮਾਨ , ਡਾਕਟਰ ਅਜੀਤ ਸਿੰਘ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਪ੍ਰਿੰਸੀਪਲ ਬਲਦੇਵ ਬਾਵਾ , ਐਸ ਪੀਟਰ, ਮੋਹੀ ਅਮਰਜੀਤ, ਕੰਵਲ ਦੇ ਪੁੱਤਰ ਸਰਬਜੀਤ ਸਿੰਘ ,ਹਰੀ ਸਿੰਘ ਢੁੱਡੀਕੇ ,ਗੁਰਚਰਨ ਸਿੰਘ ਢੁੱਡੀਕੇ, ਕਵੀ ਅਜੀਤ ਪਿਆਸਾ, ਰਾਜਦੀਪ ਤੂਰ, ਕੋਚ ਜਸਵੀਰ ਸਿੰਘ ਗੋਲਡ ਮੈਡਲਿਸਟ , ਸਰਬਜੀਤ ਸਿੰਘ, ਗੁਲਜ਼ਾਰ ਸਿੰਘ ਸ਼ੌਕੀ ਹੋਰੀਂ ਹਾਜ਼ਿਰ ਸਨ ।