Home crime ਸਰਕਾਰੀ ਸਕੂਲ ਤੋਂ ਮਿਡ ਡੇ ਮੀਲ ਦਾ ਰਾਸ਼ਨ ਵੇਚਣ ਲਈ ਕਰਿਆਨੇ ਦੀ...

ਸਰਕਾਰੀ ਸਕੂਲ ਤੋਂ ਮਿਡ ਡੇ ਮੀਲ ਦਾ ਰਾਸ਼ਨ ਵੇਚਣ ਲਈ ਕਰਿਆਨੇ ਦੀ ਦੁਕਾਨ ’ਤੇ ਪਹੁੰਚਿਆ

66
0


ਸੂਚਨਾ ਮਿਲਣ ’ਤੇ ’ਆਪ’ ਵਿਧਾਇਕ ਸਕੂਲ ਪਹੁੰਚੇ
ਜਗਰਾਉਂ, 26 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )- ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਸਰਕਾਰ ਵੱਲੋਂ ਭੇਜੇ ਜਾਂਦੇ ਮਿਡ-ਡੇ-ਮੀਲ ਰਾਸ਼ਨ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਰੋਜ਼ਾਨਾ ਬੱਚਿਆਂ ਨੂੰ ਵੰਡਣ ਦੀ ਬਜਾਏ ਸਕੂਲ ਵੱਲੋਂ ਡੇਢ ਕੁਇੰਟਲ ਚੌਲ ਰਿਕਸ਼ਾ ’ਤੇ ਲੱਦ ਕੇ ਕੱਚਾ ਮਲਕ ਰੋਡ ’ਤੇ ਸਥਿਤ ਇੱਕ ਕਰਿਆਨਾ ਦੁਕਾਨ ’ਤੇ ਵੇਚਣ ਲਈ ਭੇਜਿਆ ਗਿਆ। ਜਿਸ ਦੀ ਸੂਚਨਾ ਕਿਸੇ ਨੇ ’ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਦਿੱਤੀ ਤਾਂ ਉਹ ਤੁਰੰਤ ਦਸਮੇਸ਼ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ’ਚ ਪੁੱਜੇ। ’ਆਪ’ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਹੋਰ ਪਾਰਟੀ ਵਰਕਰਾਂ ਸਮੇਤ ਉਪਰੋਕਤ ਕਰਿਆਨਾ ਦੀ ਦੁਕਾਨ ’ਤੇ ਪੁੱਜੇ। ਮਿਡ-ਡੇ-ਮੀਲ ਦਾ ਰਾਸ਼ਨ ਲੈ ਕੇ ਉਥੇ ਪੁੱਜੇ ਰਿਕਸ਼ਾ ਚਾਲਕ ਨੂੰ ਰਾਸ਼ਨ ਸਮੇਤ ਵਾਪਸ ਸਕੂਲ ਪਹੁੰਚਾਇਆ।
ਕੀ ਕਹਿਣਾ ਹੈ ਵਿਧਾਇਕ ਦਾ?
ਇਸ ਸਬੰਧੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਮਿਡ-ਡੇ-ਮੀਲ ਦਾ ਰਾਸ਼ਨ ਨਹੀਂ ਦੇਣ ਦੀ ਬਜਾਏ ਬਾਹਰ ਕਰਿਆਨੇ ਦੀ ਦੁਕਾਨ ’ਤੇ ਵੇਚਿਆ ਜਾਂਦਾ ਹੈ। ਜਿਸ ’ਤੇ ਉਨ੍ਹਾਂ ਸਕੂਲ ਪਹੁੰਚ ਕੇ ਜਾਂਚ ਕੀਤੀ ਹੈ। ਉਹ ਆਪਣੇ ਪੱਧਰ ’ਤੇ ਇਸ ਦੀ ਰਿਪੋਰਟ ਬਣਾ ਕੇ ਸਬੰਧਤ ਵਿਭਾਗ ਨੂੰ ਦੇਣਗੇ ਅਤੇ ਇਸ ਸਬੰਧੀ ਸੀਡੀਪੀਓ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੀ ਕਹਿਣਾ ਹੈ ਕਰਿਆਨੇ ਵਾਲੇ ਦੁਕਾਨਦਾਰ ਦਾ-
ਮੌਕੇ ’ਤੇ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਹ ਅਜਿਹਾ ਸਮਾਨ ਨਹੀਂ ਖਰੀਦਦਾ। ਰਿਕਸ਼ਾ ਚਾਲਕ ਤਾਂ ਉਸ ਪਾਸੋਂ ਕਿਸੇ ਵਿਅਕਤੀ ਦਾ ਪਤਾ ਪੁੱਛ ਰਿਹਾ ਸੀ, ਪਰ ਮੌਕੇ ’ਤੇ ਰਿਕਸ਼ਾ ਚਾਲਕ ਨੇ ਕਿਹਾ ਕਿ ਸਕੂਲ ਨੇ ਉਸ ਨੂੰ ਇਸ ਦੁਕਾਨ ’ਤੇ 3 ਬੋਰੀਆਂ ਚੌਲ ਛੱਡਣ ਲਈ ਕਿਹਾ ਹੈ ਤਾਂ ਮੌਕੇ ’ਤੇ ਹੀ ਦੁਕਾਨਦਾਰ ਨੇ ਆਪਣਾ ਬਿਆਨ ਬਦਲਦਿਆਂ ਕਿਹਾ ਕਿ ਉਸ ਦਾ ਰਾਸ਼ਨ ਸਕੂਲ ਜਾਂਦਾ ਹੈ। ਜੇਕਰ ਮਿਡ-ਡੇ-ਮੀਲ ਦੇ ਸੰਬੰਧ ਵਿਚ ਖਾਣਾ ਬਨਾਉਣ ਸਮੇਂ ਕਿਸੇ ਚੀਜ਼ ਗੀ ਜਰੂਰਤ ਹੁੰਦੀ ਹੈ ਤਾਂ ਉਙ ਇਥੋਂ ਲੈ ਜਾਂਦੇ ਹਨ ਅਤੇ ਪੈਸੇ ਦੇ ਜਾਂਦੇ ਹਨ। ਦੂਜੇ ਪਾਸੇ ਕਰਿਆਨੇ ਦੀ ਦੁਕਾਨ ’ਤੇ ਚੌਲਾਂ ਦੀਆਂ ਤਿੰਨ ਬੋਰੀਆਂ ਭੇਜਣ ਸਬੰਧੀ ਸਕੂਲ ਦੇ ਪ੍ਰਿੰਸੀਪਲ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।

LEAVE A REPLY

Please enter your comment!
Please enter your name here