ਜਗਰਾਓਂ,14 ਅਗਸਤ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖ਼ੇ ਨਰਸਰੀ, ਕੇ. ਜੀ ਵਿਭਾਗ ਵਲੋਂ ਡਾਇਰੈਕਟਰ ਸ਼ਸ਼ੀ ਜੈਨ ਦੀ ਅਗਵਾਈ ਵਿੱਚ ਸੁਤੰਤਰਤਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਬੱਚਿਆਂ” ਚ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਸੁਤੰਤਰ ਸੇਨਾਨੀਆਂ ਤੇ ਅਧਾਰਿਤ ਫੈਂਸੀ ਡਰੈਸ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਬੱਚੇ ਝਾਂਸੀ ਦੀ ਰਾਣੀ, ਸ਼ਹੀਦ ਭਗਤ ਸਿੰਘ, ਚਾਚਾ ਨਹਿਰੂ, ਭਾਰਤ ਮਾਤਾ, ਮਦਰ ਟਰੇਸਾ ਅਤੇ ਸੈਨਿਕਾ ਦੀ ਪੋਸਾਕਾਂ ਵਿੱਚ ਸਜ਼ ਧਜ ਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਨੇ ਆਪਣੀ ਮਿੱਠੀ ਆਵਾਜ਼ ਵਿੱਚ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਨਾਲ ਵਾਤਾਵਰਨ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਬੱਚਿਆਂ ਅਤੇ ਸਟਾਫ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿਤੀ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਸ਼ਾਵਾਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਇਸ ਪ੍ਰਤੀਯੋਗਤਾ ਵਿੱਚ ਭਾਰਤ ਮਾਤਾ ਬਣ ਕੇ ਖੁਸ਼ੀ,ਗੁਰਸਾਕਸ਼ੀ ਨੇ ਪਹਿਲਾ, ਅਭਿਮਨ੍ਯੂ ਨੇ ਭਗਤ ਸਿੰਘ ਬਣ ਕੇ ਦੂਸਰਾ ਅਤੇ ਅਸਵਿੰਨ , ਅਗਮਵੀਰ ਨੇ ਸਿਪਾਹੀ ਦੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ।