ਜਗਰਾਓਂ, 14 ਅਗਸਤ ( ਭਗਵਾਨ ਭੰਗੂ)-ਸ਼੍ਰੀਮਤੀ ਸਤੀਸ਼ ਗੁਪਤਾ ਸਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰ: ਨਰੂਲਾ ਦੀ ਯੋਗ ਅਗਵਾਈ ਅਧੀਨ ਜਮਾਤ ਨਰਸਰੀ ਤੋਂ ਦੂਸਰੀ ਤੱਕ ਵਿਦਿਆਰਥੀਆਂ ਨੇ ਮਨਾਇਆ “ਅਖੰਡ ਭਾਰਤ ਦਿਵਸ”। ਜਿਸ ਵਿੱਚ ਵਿਦਿਆਰਥੀਆਂ ਨੂੰ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਬੱਚਿਆਂ ਨੂੰ ਚਿੱਤਰ ਵਿੱਚ ਰੰਗ ਭਰਨ , ਪੇਪਰ ਕਰਾਫਟਿੰਗ ਗਤੀਵਿਧੀਆਂ ਅਤੇ ਕਵਿਤਾ ਗਾ ਕੇ ਸੁਣਾਉਣ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਨਿਆ।ਇਸ ਮੌਕੇ ਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਕਿਹਾ ਇਹਨਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਕਲਾ ਕੌਸ਼ਲ, ਮਿਲਵਰਤਨ, ਸਾਂਝ ਤੇ ਪਿਆਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਜੋ ਬੱਚੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।