ਜਗਰਾਓਂ, 14 ਅਗਸਤ ( ਜਗਰੂਪ ਸੋਹੀ, ਅਸ਼ਵਨੀ)-ਪਹਿਲਾਂ ਜਮੀਨੀ ਪੱਧਰ ਤੇ ਕਿਸਾਨਾਂ ਤੱਕ ਪਹੁੰਚ ਕਰਦਿਆਂ ਪਿੰਡਾਂ ਵਿੱਚ ਭਰਤੀ ਮਹਿੰਮ ਚਲਾਈ ਜਾਵੇਗੀ, ਪਿੰਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਚੁਣੇ ਹੋਏ ਡੈਲੀਗੇਟ ਇਲਾਕਾ/ਬਲਾਕ , ਜਿਲਾ ਕਮੇਟੀਆਂ ਦੀ ਚੋਣ ਕਰਨਗੇ। ਇਹ ਅਮਲ ਇਸੇ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਸੂਬਾ ਡੈਲੀਗੇਟ ਇਜਲਾਸ ਕਰਕੇ ਸਮੇਂ ਦੇ ਹਾਣ ਦੀ ਟੀਮ ਦੀ ਚੋਣ ਕੀਤੀ ਜਾਵੇਗੀ।
ਐਸ ਕੇ ਐਮ ਦੇ ਸੱਦੇ ਲਾਗੂ ਕਰਨ ਦੇ ਨਾਲ ਨਾਲ ਉੱਠ ਰਹੇ ਮਸਲਿਆਂ ਉੱਪਰ ਵੀ ਲਾਮਬੰਦੀ ਕੀਤੀ ਜਾਵੇਗੀ।
ਜੁਲਾਈ 28 ਨੂੰ ਦਿੱਲੀ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਡੈਲੀਗੇਸ਼ਨ ਦੀ ਜੋ ਮੀਟਿੰਗ ਏ ਆਈ ਕੇ ਐਮ ਕੇ ਐਸ ਦੇ ਕੌਮੀ ਪੱਧਰ ਦੇ ਡੈਲੀਗੇਸ਼ਨ ਨਾਲ ਹੋਈ ਸੀ ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਕੇ ਕੇ ਯੂ ਪੰਜਾਬ ਏ ਆਈ ਕੇ ਐਮ ਕੇ ਐਸ ਵਿੱਚ ਸ਼ਾਮਿਲ ਹੈ ਤੇ ਜੱਥੇਬੰਦੀ ਅਫਿਲੀਏਟ ਜੱਥੇਬੰਦੀ ਦੇ ਤੌਰ ਤੇ ਕੰਮ ਕਰੇਗੀ ਸੰਬੰਧੀ ਚਰਚਾ ਕਰਨ ਉਪਰੰਤ ਸਹਿਮਤੀ ਦਿੱਤੀ ਗਈ। ਜੱਥੇਬੰਦੀ ਦੇਸ਼ ਪੱਧਰ ਸਰਗਰਮ ਜੱਥੇਬੰਦੀ ਦਾ ਹਿੱਸਾ ਬਣ ਗਈ ਹੈ।
ਮੀਟਿੰਗ ਵੱਲੋਂ ਮਤਾ ਪਾਸ ਕਰਦਿਆਂ ਹੜਾਂ ਨੂੰ ਜਿਨ੍ਹਾਂ ਕਾਰਣ ਅਥਾਹ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਨੂੰ ਕੁਦਰਤੀ ਕਰੋਪੀ ਕਹਿਣ ਨੂੰ ਰੱਦ ਕਰਦਿਆਂ ਸਰਕਾਰੀ ਤੰਤਰ ਦੀ ਅਸਫਲਤਾ ਕਰਾਰ ਦਿੱਤਾ ਗਿਆ। ਇਹ ਕੁਦਰਤੀ ਮਾਰ ਨਹੀਂ ਮਨੁੱਖੀ ਮਾਰ ਹੈ। ਮੰਗ ਕੀਤੀ ਗਈ ਕਿ ਮਾਹਰਾਂ ਵੱਲੋਂ ਸੁਝਾਏ ਹੱਲ ਅਨੁਸਾਰ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਾਵੇ। ਸੋਕਾ ਅਤੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੀ ਸਮੱਸਿਆ ਦਾ ਹੱਲ ਵੀ ਇਸ ਨਾਲ ਜੁੜਿਆ ਹੋਇਆ ਹੈ।
ਮੀਟਿੰਗ ਵਿੱਚ ਰਛਪਾਲ ਸਿੰਘ ਰਘੁਬੀਰ ਸਿੰਘ ਮਹਿਰਵਾਲ, ਧਨਵੰਤ ਸਿੰਘ ਖਤਰਾਏ ਕਲਾਂ ,ਹਰਪਾਲ ਸਿੰਘ ਛੀਨਾ, ਪਰਬਜੀਤ ਸਿੰਘ ਤਿੰਮੋਵਾਲ, ਦਿਲਬਾਗ ਸਿੰਘ ਡੋਗਰ, ਅਮਰਜੀਤ ਸਿੰਘ ਤਰਨਤਾਰਨ, ਕਰਮਜੀਤ ਸਿੰਘ ਕਾਉਂਕੇ ਕਲਾਂ ,ਬਲਵਿੰਦਰ ਸਿੰਘ ਬਾਜਵਾ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਹਰਦੇਵ ਸਿੰਘ ਸੰਧੂ ਨੇ ਕੀਤੀ।