ਜੰਮੂ ਕਸ਼ਮੀਰ 1 ਅਪ੍ਰੈਲ (ਬਿਊਰੋ)ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਠਭੇੜ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਗੁਪਤ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਸੀ। ਸੁਰੱਖਿਆ ਬਲਾ ਨੇ ਐਕਸ਼ਨ ਲੈਦੇ ਹੋਏ ਕਾਰਵਾਈ ਕੀਤੀ ਹੈ ਜੋ ਅਜੇ ਵੀ ਚੱਲ ਰਹੀ ਹੈ।ਸ਼ੋਪੀਆਂ ਦੇ ਤੁਰਕਵਾਂਗਮ ਪਿੰਡ ਦੀ ਸੁਰੱਖਿਆ ਬਲਾ ਨੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਕੀਤੀ ਅਤੇ ਅੱਗੇ ਤੋਂ ਸੁਰੱਖਿਆ ਬਲਾ ਨੇ ਜਵਾਬੀ ਕਾਰਵਾਈ ਕੀਤੀ।ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰੈਨਾਵਾੜੀ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਸਨ।ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਇੱਕ ਦੇ ਕੋਲ ‘ਪ੍ਰੈਸ ਕਾਰਡ’ ਸੀ। ਕੁਮਾਰ ਨੇ ਟਵੀਟ ਕੀਤਾ ਕਰਕੇ ਲਿਖਿਆ ਹੈ ਕਿ ਲਸ਼ਕਰ ਦੇ ਮਾਰੇ ਗਏ ਅੱਤਵਾਦੀ ਕੋਲ ‘ਪ੍ਰੈਸ ਕਾਰਡ’ ਸੀ, ਜੋ ਸਪੱਸ਼ਟ ਤੌਰ ‘ਤੇ ਮੀਡੀਆ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ।