Home crime ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦਾ ਪਰਦਾਫਾਸ਼, 500 ਦੇ ਕਰੀਬ ਜਾਨਵਰ ਬਰਾਮਦ, 7...

ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦਾ ਪਰਦਾਫਾਸ਼, 500 ਦੇ ਕਰੀਬ ਜਾਨਵਰ ਬਰਾਮਦ, 7 ਗ੍ਰਿਫਤਾਰ

133
0


ਤਰਨਤਾਰਨ, 9 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਤਰਨਤਾਰਨ ਹਲਕਾ ਵਿਧਾਇਕ ਅਤੇ ਪੁਲਿਸ ਵਲੋਂ ਸਾਂਝੇ ਓਪਰੇਸ਼ਨ ਦੌਰਾਨ ਪੁਰਾਣੀ ਮਾਲ ਮੰਡੀ ‘ਚ ਉਸ ਵੇਲੇ ਭਾਜੜ ਪੈ ਗਈ, ਜਦੋਂ ਉਤਰ ਪ੍ਰਦੇਸ਼ ਦੇ ਕੁਝ ਤਸਕਰਾਂ ਵਲੋਂ ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦੀਆਂ 5 ਵੱਡੀਆਂ ਗੱਡੀਆਂ ਜਿਨ੍ਹਾਂ ਚ ਲਗਭਗ 500 ਦੇ ਕਰੀਬ ਜਾਨਵਰਾਂ ਨੂੰ ਬੇ-ਰਹਿਮੀ ਨਾਲ ਬੰਦ ਕੀਤਾ ਗਿਆ ਸੀ, ਟੀਮ ਇਹਨਾਂ ਬੇ-ਜ਼ੁਬਾਨ ਜਾਨਵਰਾਂ ਨੂੰ ਛਡਵਾਉਣ ਪਹੁੰਚੀ ਸੀ।ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ।ਇਸ ਮੌਕੇ ਵਿਧਾਇਕ ਸੋਹਲ ਨੇ ਦੱਸਿਆ ਕਿ ਜਾਨਵਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ।500 ਦੇ ਕਰੀਬ ਜਾਨਵਰ ਬੰਦ ਬਾਡੀ ਗੱਡੀਆਂ ‘ਚੋਂ ਬਾਹਰ ਕੱਢੇ ਗਏ।ਜਿਨ੍ਹਾਂ ਚ ਵਧੇਰੇ ਗਿਣਤੀ ਮੱਝਾਂ-ਝੋਟੀਆਂ-ਕੱਟੇ-ਕਟੀਆਂ ਸਨ।ਕਈ ਜਾਨਵਰਾਂ ਤੇ ਤਸ਼ੱਦਦ ਕਰਕੇ ਉਹਨਾਂ ਦੀਆਂ ਲੱਤਾਂ ਤੋੜੀਆਂ ਹੋਈਆਂ ਸਨ ਅਤੇ ਜਾਨਵਰ ਭੁੱਖੇ ਪਿਆਸੇ ਬੰਦ ਕੀਤੇ ਗਏ ਸਨ। 7 ਆਰੋਪੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਹੈ।

LEAVE A REPLY

Please enter your comment!
Please enter your name here