ਜਗਰਾਉਂ, 30 ਦਸੰਬਰ ( ਬੌਬੀ ਸਹਿਜਲ, ਅਸ਼ਵਨੀ )-ਸੱਤਾਧਾਰੀ ਧਿਰ ਅਤੇ ਪੁਲਿਸ ਨੇ ਨਗਰ ਕੌਾਸਲ ’ਚ ਹੋਣ ਵਾਲੀ ਇਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਨਗਰ ਕੌੰਸਲ ਦੇ ਮੁੱਖ ਗੇਟ ਤੋਂ ਹੀ ਅੰਦਰ ਨਾ ਜਾਣ ਦੇਣ ਦੇ ਪੁੱਖਤਾ ਪ੍ਰਬੰਧ ਕੀਤੇ ਹੋਏ ਸਨ। ਪਰ ਇਸ ਮੀਟਿੰਗ ਦੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਇਲਾਕੇ ਦੇ ਸਾਰੇ ਪੱਤਰਕਾਰ ਸਮੇਂ ਤੋਂ ਪਹਿਲਾਂ ਹੀ ਨਗਰ ਕੌਂਸਲ ਦਫ਼ਤਰ ਪੁੱਜਣ ਲੱਗੇ। ਉਥੇ ਪੁਲੀਸ ਵਲੋਂ ਬੈਰੀਗੇਟ ਲਗਾ ਕੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਨਗਰ ਕੌਂਸਲ ਦੇ ਮੇਨ ਗੇਟ ਨੂੰ ਬੰਦ ਕਰਕੇ ਪੁਲਿਸ ਵੱਡੀ ਸੰਖਿਆ ਵਿਚ ਤਾਇਨਾਤ ਕੀਤੀ ਹੋਈ ਸੀ। ਪੱਤਰਕਾਰਾਂ ਨੇ ਜਦੋਂ ਨਗਰ ਕੌਂਸਲ ਦਫ਼ਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਅੰਦਰ ਹੋਣ ਵਾਲੀ ਕਾਰਵਾਈ ਤੁਹਾਨੂੰ ਗੇਟ ’ਤੇ ਹੀ ਦੱਸ ਦਿੱਤੀ ਜਾਵੇਗੀ। ਪੁਲੀਸ ਦੀ ਇਸ ਜਵਾਬਦੇਹੀ ਕਾਰਨ ਪੱਤਰਕਾਰਾਂ ਵੱਲੋਂ ਪੁਲੀਸ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ ਗਈ। ਡੀਐਸਪੀ ਨੂੰ ਮੌਕੇ ’ਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਵੀ ਸਾਫ਼ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਬਾਅਦ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਅੰਦਰ ਜਾਣ ਦੇਣ ਲਈ ਮਜਬੂਰ ਹੋਣਾ ਪਿਆ।

