ਜਗਰਾਓਂ, 30 ਦਸੰਬਰ (ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਧੋਖੇ ਨਾਲ ਮਹਿਲਾ ਦਾ ਏਟੀਐਮ ਬਦਲ ਕੇ ਉਸਦੇ ਬੈਂਕ ਅਕਾਉਂਟ ਵਿਚੋਂ 1,56, 548 ਰੁਪਏ ਕਢਵਾ ਕੇ ਠੱਗੀ ਮਾਰਨ ਦੇ ਦੋਸ਼ ਵਿਚ ਅਗਿਆਤ ਖਿਲਾਫ ਥਾਣਾ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਗਿਆ। ਦਲਵਿੰਦਰ ਕੌਰ 67 ਸਾਲ ਪਤਨੀ ਪਰਮਿੰਦਰ ਸਿੰਘ ਵਾਸੀ ਪਿੰਡ ਬੋਪਾਰਾਏ ਕਲਾਂ ਨੇ ਦਿਤੀ ਦਰਖਾਸਤ ਵਿਚ ਕਿਹਾ ਕਿ ਉਹ ਸੁਧਾਰ ਬਾਜਾਰ ਵਿਚੋਂ ਸਟੇਟ ਬੈਂਕ ਦੇ ਏਟੀਐਮ ਵਿਚੋਂ ਪੈਸੇ ਕਢਵਾਉਮ ਲਈ ਗਈ ਸੀ ਤਾਂ ਉਥੇ ਇਕ ਪਗੜੀਧਾਰੀ ਵਿਅਕਤੀ ਮ1ਜੂਦ ਸੀ। ਜਿਸਨੇ ਉਸਨੂੰ ਕੋਡ ਡਾਇਲ ਕਰਦੇ ਹੋਏ ਦੇਖ ਲਿਆ ਅਤੇ ਕਿਹਾ ਕਿ ਇਹ ਮਸ਼ੀਨ ਤਾਂ ਖਰਾਬ ਹੈ। ਅੱਗੇ ਹੋ ਕੇ ਉਸਨੇ ਮੇਰਾ ਕਾਰਡ ਮਸ਼ੀਨ ਵਿਚੋਂ ਬਾਹਰ ਕੱਢਿਆ ਅਤੇ ਚਲਾਕੀ ਨਾਲ ਉਸਦੀ ਥਾਂ ਤੇ ਹੋਰ ਕਾਰਡ ਮੈਨੂੰ ਪਕੜਾ ਦਿਤਾ ਅਤੇ ਮੇਰਾ ਕਾਰਡ ਆਪਣੇ ਨਾਲ ਲੈ ਗਿਆ। ਉਸਤੋਂ ਬਾਅਦ ਉਸਨੇ ਦਰਖਾਸਤੀ ਦੇ ਅਸਲ ਏ.ਟੀ.ਐਮ ਕਾਰਡ ਰਾਹੀ ਪੀ.ਐਨ.ਬੀ ਏ.ਟੀ.ਐਮ ਨਵੀ ਅਬਾਦੀ ਅਕਾਲਗੜ, ਸੱਤਿਅਮ ਜਿਊਲਰਜ ਰਾਏਕੋਟ ਅਤੇ ਅਗਵਾੜ ਗੁੱਜਰਾਂ ਜਗਰਾਉਂ ਦੇ ਏ.ਟੀ.ਐਮ ਵਿੱਚੋ ਅਤੇ ਨਿਊ ਕੈਂਡੀ ਜਿਊਲਰਜ ਦੇ ਲੱਗੇ ਏਟੀਐਮ ਰਾਹੀਂ ਰਾਹੀ ਕੁੱਲ 1,56,548/- ਰੁਪਏ ਕਢਵਾ ਕੇ ਉਸ ਨਾਲ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਅਗਿਆਤ ਖਿਲਾਫ ਧੋਖਾ ਧੜੀ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ।