ਮੁੱਲਾਂਪੁਰ ਦਾਖਾ 12 ਜੁਲਾਈ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ – ਮਜ਼ਦੂਰ ਯੂਨੀਅਨ (ਰਜਿ.) ਜਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਅੱਜ ਸਵੱਦੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐਨ ਆਰ ਆਈ ਕੋਠੀ ਦੇ ਮੁੱਦੇ ਦੇ ਵੱਖ ਵੱਖ ਪਹਿਲੂਆਂ ਬਾਰੇ ਗੰਭੀਰ, ਡੂੰਘੀਆ ਤੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ ਗਈਆਂ l
ਅੱਜ ਦੀ ਭਰਵੀਂ ਮੀਟਿੰਗ ਨੂੰ ਯੂਨੀਅਨ ਦੇ ਚੋਣਵੇਂ ਬੁਲਾਰਿਆਂ – ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ,ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਜੱਥੇਦਾਰ ਗੁਰਮੇਲ ਸਿੰਘ ਢੱਟ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ l
ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿੱਚੋ ਪਹਿਲੇ ਮਤੇ ਰਾਹੀਂ ਵਰਨਣ ਕੀਤਾ ਗਿਆ ਕਿ “ਐਨ ਆਰ ਆਈ ਜਾਇਦਾਦ ਬਚਾਓ ਕਮੇਟੀ ਵੱਲੋਂ ਕੋਠੀ ਮੁੱਦੇ”ਦੇ ਸਾਰੇ ਸਾਜਿਸ਼ਕਾਰਾਂ ਤੇ ਦੋਸੀਆ ਖਿਲਾਫ਼ ਬਣਦੇ ਕਾਨੂੰਨੀ ਮੁਕੱਦਮੇ ਦਰਜ ਕਰਵਾਉਣ ਲਈ , ਜਾਅਲੀ ਮੁਖਤਿਆਰਨਾਮੇ ਵਾਲੀ ਗੈਰਕਾਨੂੰਨੀ ਰਜਿਸਟਰੀ ਤੇ ਇੰਤਕਾਲ ਰੱਦ ਕਰਵਾਉਣ ਲਈ ਅਤੇ ਕੋਠੀ ਅਸਲ ਮਾਲਕਾਂ ਦੇ ਨਾਂ ਤੇ ਚੜਾਉਣ ਵਾਸਤੇ 17 ਜੁਲਾਈ ਨੂੰ ਐੱਸ ਐੱਸ ਪੀ ਦਫ਼ਤਰ ਦੇ ਘੇਰਾਓ ਵਾਸਤੇ ਪੁਰਜ਼ੋਰ ਜਨਤਕ ਤਿਆਰੀ ਮੁਹਿੰਮ ਵਿੱਢ ਦਿੱਤੀ ਗਈ ਹੈ। ਯੂਨੀਅਨ ਦਾ ਜੁਝਾਰੂ ਕਾਫ਼ਲਾ ਠੀਕ 10 ਵਜੇ ਚੌਕੀਮਾਨ ਟੋਲ ਤੋਂ ਚਲ ਕੇ ਜਗਰਾਉ ਪੁਲ ਦੇ ਹੇਠਾਂ (ਨੇੜੇ ਬੰਦ ਰੇਲਵੇ ਫਾਟਕ) ਪੁੱਜੇਗਾ।
ਅੱਜ ਦੀ ਮੀਟਿੰਗ ‘ ਚ ਹੋਰਨਾਂ ਤੋਂ ਇਲਾਵਾ – ਬੀਬੀ ਭੁਪਿੰਦਰ ਕੌਰ ਅਕਾਲਗੜ੍ਹ , ਡਾ.ਗੁਰਮੇਲ ਸਿੰਘ ਕੁਲਾਰ, ਜਸਵੰਤ ਸਿੰਘ ਮਾਨ , ਅਵਤਾਰ ਸਿੰਘ ਤਾਰ, ਗੁਰਸੇਵਕ ਸਿੰਘ ਸੋਨੀ ਸਵੱਦੀ , ਸੁਰਜੀਤ ਸਿੰਘ ਸਵੱਦੀ,ਸੁਖਚੈਨ ਸਿੰਘ ਤਲਵੰਡੀ, ਬੂਟਾ ਸਿੰਘ ਬਰਸਾਲ , ਕੁਲਜੀਤ ਸਿੰਘ ਬਿਰਕ, ਅਵਤਾਰ ਸਿੰਘ ਸੰਗਤਪੁਰਾ,ਬਲਵੀਰ ਸਿੰਘ ਕੈਨੇਡਾ (ਪੰਡੋਰੀ),ਸੋਹਣ ਸਿੰਘ ਸਵੱਦੀ,ਗੁਰਦੀਪ ਸਿੰਘ ਮੰਡਿਆਣੀ,ਜਸਪਾਲ ਸਿੰਘ ਮੰਡਿਆਣੀ , ਰਾਜਵਿੰਦਰ ਸਿੰਘ ਬਰਸਾਲ,ਬਲਤੇਜ ਸਿੰਘ ਤੇਜੂ ਸਿੱਧਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।