ਜਗਰਾਓਂ, 12 ਜੁਲਾਈ ( ਲਿਕੇਸ਼ ਸ਼ਰਮਾਂ )-ਪੱਤਰਕਾਰ ਰਿਤੇਸ਼ ਭੱਟ ਸ੍ਰੀ ਰਾਮ ਲੀਲ੍ਹਾ ਕਮੇਟੀ ਜਗਰਾਓਂ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਦੇਵ ਵਰਤ ਸ਼ਰਮਾਂ ਦੀ ਅਗੁਵਾਈ ਹੇਠ ਹੋਈ ਮੀਟਿੰਗ ਵਿਚ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਰਿਤੇਸ਼ ਭੱਟ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਰਿਤੇਸ਼ ਭੱਟ ਨੇ ਸਮੂਹ ਮੈਂਬਰਾਂ ਨੂੰ ਵਿਸਵਾਸ਼ ਦਵਾਇਆ ਕਿ ਉਹ ਇਸ ਵੱਡੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਾਜੇਸ਼ ਕਤਿਆਲ, ਰਾਜੇਸ਼ ਜੈਨ, ਰਵਿੰਦਰ ਕੁਮਾਰ ਸੱਭਰਵਾਲ, ਸੰਜੀਵ ਮਲਹੋਤਰਾ, ਪੁਸ਼ਪਿੰਦਰ ਜੁਆਏ ਮਲਹੋਤਰਾ, ਸ਼ਕਤੀ ਸ਼ਰਮਾਂ, ਵੈਦ ਪਵਨ ਕੁਮਾਰ, ਡਾ ਕੇਸ਼ਵ ਗੋਇਲ, ਸਤੀਸ਼ ਅਰੋੜਾ, ਪ੍ਰਦੀਪ ਕੁਮਾਰ, ਬੰਟੀ, ਪੱਪੂ, ਰਾਹੁਲ ਮਲਲਹੋਤਰਾ ਸਮੇਤ ਹੋਰ ਮੈਂਬਰ ਮੌਜੂਦ ਸਨ।