ਰਾਏਕੋਟ, 1 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ) – ਪੈਸਿਆਂ ਦੇ ਵਿਵਾਦ ਚ ਸਾਬਕਾ ਸਰਪੰਚ ਨੇ ਕੀਤੀ ਖੁਦਕੁਸ਼ੀ, 7 ਦੇ ਖਿਲਾਫ਼ ਮੁਕਦਮਾ ਥਾਣਾ ਸਦਰ ਰਾਏਕੋਟ ਵਿਖੇ ਧਾਰਾ 306 ਅਧੀਨ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਮੰਦਰ ਸਿੰਘ ਪਿੰਡ ਬੁਰਜ ਹਕੀਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਮਿਤੀ 31.01.22 ਨੂੰ ਬਤੌਰ ਨਾਇਕ ਰੈਂਕ ਤੇ ਫੌਜ ਵਿੱਚੋਂ ਰਿਟਾਇਰ ਹੋ ਚੁੱਕਾ ਹਾਂ। ਮੇਰੇ ਪਿਤਾ ਲੇਟ ਨਾਜਰ ਸਿੰਘ ਜੋ ਵੀ ਬਤੌਰ ਸੂਬੇਦਾਰ ਫੌਜ ਵਿਚੋਂ ਰਿਟਾਇਰ ਹੋਣ ਤੋਂ ਬਾਅਦ ਪਿੰਡ ਦੇ ਸਰਪੰਚ ਰਹੇ ਸਨ। ਜੋ ਕਿ ਹੁਣ ਸਰਪੰਚੀ ਛੱਡ ਕੇ ਆਮ ਮੋਹਤਵਾਰ ਦੀ ਤਰਾ ਕੰਮ ਕਰ ਰਹੇ ਸਨ। ਮੇਰੇ ਪਿਤਾ ਦੀ ਰਿਟਾਇਰਮੈਂਟ ਹੋਣ ਤੋਂ ਬਾਅਦ ਅਸੀਂ ਆਪਣੇ ਘਰ ਦੀ ਨਵੀਂ ਉਸਾਰੀ ਦਾ ਕੰਮ ਮਿਸਤਰੀ ਸਰਬਜੀਤ ਸਿੰਘ ਵਾਸੀ ਬੁਰਜ ਹਕੀਮਾ ਨੂੰ ਦਿੱਤਾ ਸੀ ਪ੍ਰੰਤੂ ਉਹ ਸਾਡੇ ਮਕਾਨ ਦਾ ਕੰਮ ਵਿਚਾਲੇ ਹੀ ਛੱਡ ਗਿਆ ਸੀ ਅਤੇ ਆਪਣੀ ਮਿਹਨਤ ਦੀ ਬਣਦੀ ਰਕਮ ਲੈ ਗਿਆ ਸੀ। ਫਿਰ ਰਾਜ ਮਿਸਤਰੀ ਦਾ ਭਰਾ ਬਲਦੇਵ ਸਿੰਘ ਨੇ ਮੇਰੇ ਪਿਤਾ ਨਾਲ ਗੱਲਬਾਤ ਕਰਕੇ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਕਰੀਬ 2 ਮਹੀਨੇ ਪਹਿਲਾ ਮਿਸਤਰੀ ਬਲਦੇਵ ਸਿੰਘ ਆਪਣਾ ਕੰਮ ਦਾ ਕਰ ਕੇ ਆਪਣੀ ਮਿਹਨਤ ਦੇ ਪੈਸੇ ਮੇਰੇ ਪਿਤਾ ਤੋ ਲੈ ਕੇ ਗਿਆ ਸੀ। ਹੁਣ ਸਰਬਜੀਤ ਸਿੰਘ ਮਿਸਤਰੀ ਮੇਰੇ ਪਿਤਾ ਤੋਂ ਹੋਰ ਪੈਸੇ ਹੜੱਪ ਕਰਨ ਲਈ ਮੇਰੇ ਪਿਤਾ ਨੂੰ ਬਲੈਕਮੇਲ ਕਰਨ ਲਈ ਪੰਚਾਇਤ ਵਿੱਚ ਬੁਲਾ ਰਹੇ ਸਨ। ਜਿੱਥੇ ਅਸੀ ਪੰਚਾਇਤ ਵਿੱਚ ਹਾਜਰ ਹੋਏ। ਅਸੀ ਉਕਤ ਦੋਨੋ ਵਿਅਕਤੀ ਨੂੰ ਹੱਥ ਲਿਖਤ ਲਈ ਕਿਹਾ ਤਾਂ ਉਕਤ ਦੋਨੋ ਵਿਅਕਤੀ ਕਿਸੇ ਰਾਜੀਨਾਮੇ ਤੋਂ ਬਗੈਰ ਭੱਜ ਗਏ। ਫਿਰ ਕਰੀਬ 45-50 ਦਿਨ ਪਹਿਲਾ ਉਕਤ ਸਰਬਜੀਤ ਸਿੰਘ ਮਿਸਤਰੀ ਵੱਲੋਂ ਥਾਣੇ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਦੋਨੋ ਪਾਰਟੀਆਂ ਹਾਜਰ ਥਾਣਾ ਆਈਆ ਸੀ। ਜਿਸਤੇ ਪੈਸੇ ਦੇ ਲੈਣ ਦੇਣ ਹੋਣ ਕਰਕੇ ਦੋਨੋਂ ਧਿਰਾਂ ਨੂੰ ਕੋਰਟ ਵਿੱਚ ਜਾਣ ਬਾਰੇ ਕਿਹਾ ਗਿਆ ਸੀ ,ਪਰ ਦੋਨੋ ਭਰਾਵਾ ਸਰਬਜੀਤ ਸਿੰਘ ਅਤੇ ਬਲਦੇਵ ਸਿੰਘ ਉਕਤਾਨ ਨੇ ਪੰਚਾਇਤ ਦੀ ਇੱਕ ਨਹੀਂ ਸੁਣੀ ਅਤੇ ਪੰਚਾਇਤ ਨਾਲ ਬਹਿਸ ਬਾਜੀ ਕਰਦੇ ਹੋਏ ਚਲੇ ਗਏ। ਮੇਰੇ ਪਿਤਾ ਨੂੰ ਉਕਤਾਨ ਵੱਲੋਂ ਬਹੁਤ ਹੀ ਜਲੀਲ ਕੀਤਾ ਗਿਆ। ਜੋ ਹਮੇਸ਼ਾ ਹੀ ਟੈਨਸਨ ਵਿੱਚ ਰਹਿੰਦੇ ਸਨ। ਜੋ ਲਖਵੀਰ ਸਿੰਘ ਡਾਕਟਰ ਪ੍ਰਕਾਸ਼ ਬਰਮੀ ਅਤੇ ਕਾਮਰੇਡ ਕੇਵਲ ਸਿੰਘ ਵਗੈਰਾ ਜੋ ਪੈਸੇ ਲੈਣ ਲਈ ਦਬਾਅ ਬਣਾ ਰਹੇ ਸੀ। ਜਿਸ ਕਾਰਨ ਮੇਰੇ ਪਿਤਾ ਨਾਜਰ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ। ਜਿਸ ਨੇ ਆਪਣੇ ਸਿਰਾਣੇ ਇੱਕ ਸੂ- ਸਾਈਡ ਨੋਟ ਲਿਖ ਕਰ ਰੱਖ ਦਿੱਤਾ ਹੈ। ਹਰਮੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸਰਬਜੀਤ ਸਿੰਘ, ਬਲਦੇਵ ਸਿੰਘ, ਦੀਪੂ, ਜੀਵਨ ਸਿੰਘ, ਕਾਮਰੇਡ ਲਖਵੀਰ ਸਿੰਘ, ਕਾਰੇਡ ਕੇਵਲ ਸਿੰਘ ਅਤੇ ਕਾਮਰੇਡ ਪਰਕਾਸ਼ ਸਿੰਘ ਬਰਮੀ ਦੇ ਖਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।